Skip to main content

ਮਿੰਨੀ ਕਹਾਣੀ - ਅਸਲ ਨੇਤਾ ( ਕਹਾਣੀ )

ਮਿੰਨੀ ਕਹਾਣੀ  - ਅਸਲ ਨੇਤਾ 



ਵੋਟਾਂ ਦਾ ਦੌਰ ਹੈ | ਅੱਜ ਕੱਲ ਸਭ ਦਾ ਧਿਆਨ ਸਭ ਪਾਰਟੀਆਂ  ਵੱਲ ਹੈ ਕਿ ਕੌਣ ਉਮੀਦਵਾਰ  ਚਾਹੀਦਾ ਸੀ , ਕੌਣ ਜਿੱਤੇਗਾ , ਕਿਸ ਨੂੰ ਵੋਟ ਪਾਉਣੀ ਚਾਹੀਦੀ ਹੈ | ਜਿਹੜੇ ਜਿੱਤ ਕੇ ਸਾਡੇ ਨੇਤਾ ਬਣਨਗੇ  | ਅਸੀਂ ਉਹਨਾਂ ਤੋਂ ਇਹ ਕੰਮ ਕਾਜ ਕਰਾਵਾਂਗੇ |  ਨਾਲੇ ਆਪਣੀ ਚੌਧਰ ਚਲਾਵਾਂਗੇ | ਘਰ ਇੱਕੋ ਅੱਗ ਲੱਗੀ ਹੋਈ ਹੈ | ਪਰ ਦੂਜੇ ਪਾਸੇ ਗੁਰੂ ਘਰ ਤੋਂ ਅਨਾਊਸਮੈਂਟ ( ਹੋਕਾ )  ਦਿੱਤਾ ਜਾ ਰਿਹਾ ਸੀ ਕਿ ਸਾਡੇ ਪਿੰਡ ਦੇ ਇੱਕ ਸਮਾਜ ਸੇਵੀ  ਅਧਿਆਪਕ ਦੀ ਪੋਸਟ ਤੋਂ ਸੇਵਾ ਮੁਕਤ ਹੋਇਆ ਮਾਸਟਰ ਸਿਕੰਦਰ ਸਿੰਘ (ਆਖਰੀ ਸ਼ਾਹਾਂ ਤੇ ਪਹੁੰਚਿਆ ਹੋਇਆ ਹੈ |) ਜਿਸ ਦੇ ਪਰਿਵਾਰ ਵੱਲੋਂ  ਪਿੰਡ ਦੇ ਹਰੇਕ  ਘਰ  ਦੇ ਇੱਕ ਇੱਕ ਮੁੱਖ ਜੀਅ ਨੂੰ ਬੇਨਤੀ ਹੈ ਕਿ ਮਾਸਟਰ ਸਿਕੰਦਰ ਸਿੰਘ ਨੂੰ ਪੱਕੀ ਸੂਚਨਾਂ ਮਿਲੀ ਹੈ ਕਿ ਇਸ ਵਾਰ ਅਸਲ "ਨੇਤਾ" ਕੌਣ ਵੋਟਾਂ ਚ ਜਿੱਤ ਕੇ ਸਾਹਮਣੇ ਆ ਰਿਹਾ ਹੈ | ਮਾਸਟਰ ਸਿੰਕਦਰ ਸਿੰਘ ਜੀ ਸਾਰੇ ਪਿੰਡ ਨੂੰ ਦੱਸਣਗੇ ਜਲਦੀ ਤੋਂ ਜਲਦੀ ਦਸ ਵੀਹ ਮਿੰਟਾਂ ਚ ਮਾਸਟਰ ਜੀ ਦੇ ਘਰ ਪਹੁੰਚੋ | ਤਕਰੀਬਨ ਅੱਧੇ ਪੌਣੇ ਪਿੰਡ ਦੇ ਬੰਦੇ ਜਿਹੜੇ ਬਾਹਲੀ ਦਿਲਚਸਪੀ ਰੱਖਣ ਵਾਲੇ ਬੜੀ ਫੁਰਤੀ ਨਾਲ ਮਾਸਟਰ ਜੀ ਦੇ ਘਰ ਆ ਪਹੁੰਚੇ | ਮਾਸਟਰ ਜੀ ਆਖਰੀ ਸ਼ਾਹਾਂ ਤੇ ਪਹੁੰਚੇ ਦੇਖ ਮਾਸਟਰ ਜੀ ਕੋਲ ਕੋਈ ਖੜਾ ਕੋਈ ਨੇੜੇ ਬੈਠ ਗਿਆ | ਚਿਹਰਿਆਂ ਤੋਂ ਸਾਰੇ ਬੜੇ ਉਤਾਵਲੇ ਲਗਦੇ ਸੀ | ਐਨੇ ਨੂੰ ਮਾਸਟਰ ਜੀ ਬੜੀ ਮੱਧਮ ਆਵਾਜ਼ ਚ ਬੋਲੇ  ਸਭ ਆ ਗੇ | ਮੈਂ ਵੀ ਮਾਸਟਰ ਜੀ ਦੇ ਪੈਰਾਂ ਵੱਲ ਖੜਾ ਦੇਖ ਰਿਹਾ ਸੀ | ਮਾਸਟਰ ਨੇ ਇੱਕੋ ਗੱਲ ਕਹੀ ਕਿ ਤੁਸੀਂ  "ਅਸਲ ਨੇਤਾ" ਬਾਰੇ ਜਾਨਣ ਲਈ ਪਹੁੰਚੇ ਹੋ | ਸਭ ਦਾ ਸਿਰ ਹਾਂ ਚ ਹਿਲਿਆ | ਮਾਸਟਰ ਜੀ ਦਾ ਬੜਾ ਉਦਾਸ਼ ਚਿਹਰਾ ਦੇਖ ਮੇਰਾ ਤਾਂ ਮਨ ਜਿਹਾ ਭਰ ਆਇਆ | ਮਾਸਟਰ ਜੀ ਕਹਿੰਦੇ ਮੈਂ ਤਾਂ ਹੁਣ ਤੱਕ ਸਮਾਜ ਦੀ ਜਿੰਨੀ ਸੇਵਾ ਕਰਨੀ ਸੀ ਕਰ ਲਈ | ਆਪਣੇ ਨਹੀਂ ਸਾਰੇ ਪਿੰਡਾਂ ਦੇ ਲੋਕਾਂ ਦੀ ਸ਼ੋਚ ਤਾਂ ਵੋਟਾਂ ਵੱਲ ਲੱਗੀ ਪਰ ਸਾਡੇ ਚੋਂ ਕਿਸੇ ਕਦੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਿਆ ਕਿ ਸਾਨੂੰ ਸਕੂਲ ਖੋਲਣ ਲਈ ਜੋਰ ਲਗਾਉਣਾ ਚਾਹੀਦਾ ਹੈ ਜਾਂ ਨਹੀਂ  ਮੌਜੂਦਾ ਸਰਕਾਰਾਂ ਨਈਂ ਚਾਹੁੰਦੀਆਂ ਕਿ ਗਰੀਬ ਅਤੇ ਮਿਡਲ ਕਲਾਸ ਦੇ ਲੋਕਾਂ ਦੇ (ਕਿਸਾਨਾਂ ਦੇ ਬੱਚੇ ) ਛੋਟੇ ਵੱਡੇ ਨੌਜਵਾਨ ਬੱਚੇ ਪੜ ਲਿਖ ਕੇ ਕੁਸ ਬਣਨ ਇਸ ਲਈ ਸਾਨੂੰ ਸਕੂਲ ਖੋਲੋ ਅੰਦੋਲਨ ਚਲਾਉਣਾ ਚਾਹੀਦਾ| ਸਰਕਾਰਾਂ ਵੋਟ ਪ੍ਚਾਰ ਕਰ ਰਹੀਆਂ ,ਚੋਣ ਰੈਲੀਆਂ ਚਲ ਰਹੀਆਂ , ਸਰਾਬ ਵਾਲੇ ਠੇਕੇ ਖੁੱਲੇ ਐ , ਦੇਸ਼ਾਂ-ਵਿਦੇਸ਼ਾਂ ਨੂੰ ਲੋਕ ਆ ਜਾ ਰਹੇ ਐ | ਬਾਕੀ ਸਭ ਅਦਾਰੇ ਖੁੱਲੇ  ਪ੍ੰਤੂ ਸਕੂਲਾਂ ਲਈ ਲੌਕਡਾਊਨ ਹੈ ਆਖਿਰ ਕਿਊਂ ? ਕਿਉਂ ਕਿ ਇਹ ਆਮ ਲੋਕ ਪੜ ਲਿਖ ਕੇ ਆਪਣੇ ਅਸਲ ਹੱਕਾਂ ਤੋਂ ਜਾਣੂ ਨਾ ਹੋਣ ਤੇ ਛੋਟੇ ਪਰਿਵਾਰਾਂ ਦੇ ਬੱਚੇ ਪੜ ਲਿਖ ਕੇ ਉਹ ਵਾਲਾ ਨਾਹਰਾ ਬੁਲੰਦ ਨਾ ਕਰ ਦੇਣ  ਕਿ "ਅੱਜ ਬੱਚੇ , ਕੱਲ ਦੇ ਨੇਤਾ" !!  ਮੈਂ ਤਾਂ ਭਰਾਵੋਂ ਇਹ ਸਭ ਗੱਲਾਂ ਦੱਸਣੀਆਂ ਸੀ |  ਤੁਹਾਨੂੰ ਸਭ ਨੂੰ ਵੋਟਾਂ ਦਾ ਧਿਆਨ ਛੱਡ  ਆਉਣ ਵਾਲੇ "ਅਸਲ ਨੇਤਾ" ਪ੍ਤੀ ਫਿਕਰਵੰਦ ਹੋਣਾ ਚਾਹੀਦਾ ਹੈ | ਇਹ ਸਭ ਗੱਲਾਂ ਕਰਦੇ ਕਰਦੇ ਮਾਸਟਰ ਜੀ ਦਾ ਗਲ ਭਰ ਆਇਆ ਤੇ ਭਾਵਿਕ ਹੋ ਕੇ ਕਹਿੰਦੇ ਬਸ ਇਹੀ ਕਹਿੰਣਾ ਸੀ | ਮਾਸਟਰ ਦੇ ਦੀਆਂ ਅੱਖਾਂ ਚੋਂ ਵਹਿੰਦੇ ਹੰਝੂ ਵੀ ਸਕੂਲ ਖੋਲੋ ,ਭਵਿੱਖ ਬਚਾਓ ਦੇ ਨਾਹਰੇ ਲਗਾਉਦੇ ਜਾਪ ਰਹੇ ਸੀ | ਮੈਂਨੂੰ ਇਸ ਤਰਾਂ ਲੱਗ ਰਿਹਾ ਸੀ ਕਿ ਸਾਡਾ ਅਤੇ "ਸਾਡੇ ਬੱਚਿਆਂ ਦਾ ਭਵਿੱਖ" ਮਾਸਟਰ ਜੀ ਵਾਂਗ ਆਖਰੀ ਸ਼ਾਹਾਂ ਤੇ ਪਹੁੰਚ ਗਿਆ ਸੀ | ਲੋਕ ਤਕਰੀਬਨ ਸਭ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਸੀ | ਪਰ  ਮੈਂ ਮਾਸਟਰ ਜੀ ਦੇ ਆਖਰੀ ਸ਼ਾਹਾਂ ਤੋਂ ਉਹ ਨਾਹਰਾ ਦੁਬਾਰਾ "ਅੱਜ ਦੇ ਬੱਚੇ , ਕੱਲ ਦੇ ਨੇਤਾ" ਸੁਣਨ ਲਈ ਰੁਕਿਆ ਹੋਇਆ ਸੀ  ਪ੍ੰਤੂ ਮਾਸਟਰ ਜੀ ਉਸ ਵੇਲੇ ਤੱਕ ਪਹੁੰਚਣ ਤੋੋਂ ਪਹਿਲਾਂ ਦਮ ਤੋੜ ਚੁੱਕੇ ਸੀ | 

ਲੇਖਕ - ਬੀ. ਸਿੰਘ  ਕੋਹਾਰ 
ਪਿੰਡ ਤੇ ਡਾਕ: ਕੋਹਾਰਵਾਲਾ 
ਜਿਲਾਂ ਫਰੀਦ ਕੋਟ 151204
ਮੋਬਇਲ -98159-85980

Comments

Popular posts from this blog

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ...

ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਸੰਤੋਸ਼ ਕੁਮਾਰ ਗੋਗੀ

* ਪ੍ਰਾਈਵੇਟ ਸਕੂਲਾਂ ਦੀ ਜਿਆਦਤੀ ਦੇ ਮੁੱਦੇ ‘ਤੇ ਕੀਤੀ ਚਰਚਾ ਫਗਵਾੜਾ 22 ਅਪ੍ਰੈਲ ( ਆਰ.ਡੀ.ਰਾਮਾ ) -  ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ (ਐਸ.ਸੀ. ਵਿੰਗ) ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਦੇ ਸਿੱਖਿਆ ਤੇ ਖੇਡ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੇਅਰ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਸਿੱਖਿਆ ਮੰਤਰੀ ਨੂੰ ਜਿਲ੍ਹਾ ਕਪੂਰਥਲਾ ਦੇ ਪ੍ਰਾਈਵੇਟ ਸਕੂਲਾਂ ਬਾਰੇ ਬੱਚਿਆਂ ਦੇ ਮਾਪਿਆਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨਾਲ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਲਾਨਾ ਖਰਚੇ ਅਤੇ ਦਾਖਲਾ ਫੀਸ ਦੇ ਨਾਮ ਤੇ ਮਾਪਿਆਂ ਤੋਂ ਨਿਜੀ ਸਕੂਲਾਂ ਵਲੋਂ ਬਹੁਤ ਜਿਆਦਾ ਵਸੂਲੀ ਕੀਤੀ ਜਾ ਰਹੀ ਹੈ। ਜੇਕਰ ਕੋਈ ਮਾਂ-ਬਾਪ ਬੱਚੇ ਦਾ ਸਕੂਲ ਬਦਲਣਾ ਚਾਹੁੰਦੇ ਹਨ ਤਾਂ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਵਿਚ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਲੋੜੀਂਦੇ ਸਟਾਫ ਦੀ ਕਮੀ ਅਤੇ ਹੋਰ ਮੁਢਲੀਆਂ ਸਹੂਲਤਾ ਦੀ ਘਾਟ ਬਾਰੇ ਵੀ ਜਾਣੂ ਕਰਵਾਇਆ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਬੇਨਤੀ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਮਹਿੰਗੀਆਂ ਕਿਤਾਬਾਂ ਦੀ ਜਗ੍ਹਾ ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀਆਂ ਕਿਤਾਬਾਂ ਪੜ੍ਹਾਉਣ ਵਲ ਜੋਰ ਦਿੱਤਾ ਜਾਵੇ। ਕਿਉਂਕਿ ਇਹ ਕਿਤ...