23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ:- ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ) ਵਿਸ਼ਵ ਪੱਧਰ 'ਤੇ ਅਲੱਗ-ਅਲੱਗ ਦਿਹਾੜੇ ਮਨਾਉਣ ਦੀ ਰਵਾਇਤ ਵਿੱਚ ਸਭ ਤੋਂ ਖ਼ੂਬਸੂਰਤ ਦਿਹਾੜਿਆਂ ਦੀ ਜਦੋਂ ਗੱਲ ਕੀਤੀ ਜਾਵੇਗੀ ਤਾਂ ਪਹਿਲ ਦੇ ਆਧਾਰ 'ਤੇ ਵਿਸ਼ਵ ਕਿਤਾਬ ਦਿਹਾੜੇ ਦਾ ਜ਼ਿਕਰ ਕਰਨਾ ਬਣਦਾ ਹੀ ਹੈ। ਵਿਸ਼ਵ ਪੁਸਤਕ ਦਿਹਾੜਾ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ ਪਹਿਲਾ ਪੁਸਤਕ ਦਿਹਾੜਾ ਸਾਲ 1995 ਨੂੰ ਮਨਾਇਆ ਗਿਆ ਸੀ। ਇਸ ਦਿਹਾੜੇ ਦੀ ਤਰੀਕ ਬੜੀ ਹੀ ਸੋਚ ਸਮਝ ਕੇ ਰੱਖੀ ਗਈ ਹੈ। ਇਹ ਵਿਚਾਰ ਇਕ ਲੇਖਕ ਵੀ.ਸੀ. ਐਂਡਰਸ ਨੇ ਦਿੱਤਾ ਸੀ ਕਿ ਇਸ ਦਿਹਾੜੇ ਨੂੰ ਮਿਗੈਲ ਦੀ ਸਰਵਾਂਤੇਸ (23 ਅਪ੍ਰੈਲ, 1616) ਦੀ ਬਰਸੀ ਦੇ ਤੌਰ 'ਤੇ ਮਨਾਇਆ ਜਾਵੇ। ਕਿਉਂਕਿ ਇਸ ਮਹਾਨ ਲੇਖਕ ਦੀ ਮੌਤ 23 ਅਪ੍ਰੈਲ ਦੇ ਦਿਨ ਹੋਈ ਸੀ। ਇਹ ਇਕ ਮਹਾਨ ਸਪੇਨੀ ਲੇਖਕ ਅਤੇ ਨਾਵਲਕਾਰ ਸੀ। ਉਸ ਨੂੰ 'ਹਾਜ਼ਰ ਜਵਾਬੀ ਦਾ ਸ਼ਹਿਜ਼ਾਦਾ' ਵੀ ਆਖਿਆ ਜਾਂਦਾ ਸੀ। ਇਸ ਤਰ੍ਹਾਂ ਇਸ ਦਿਨ ਵਿਸ਼ਵ ਪੱਧਰ ਦੇ ਬਹੁਤ ਬਾਰੇ ਲੇਖਕਾਂ ਅਤੇ ਵਿਦਵਾਨਾਂ ਦੇ ਜਨਮ ਦਿਨ ਅਤੇ ਬਰਸੀ ਵੀ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਮਹਾਨ ਵਿਅਕਤੀਆਂ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ...
Punjabi Virasat TV Contact : 98729 31045