Skip to main content

Posts

Showing posts with the label ਪੰਜਾਬੀ ਵਿਰਾਸਤ ਟੀ ਵੀ ਜਲੰਧਰ

ਕੋਵਿਡ ਕਾਰਨ ਜਾਨ ਗਵਾ ਚੁੱਕੇ ਪਰਿਵਾਰਾਂ ਦੇ ਵਾਰਿਸ ਮੁਆਵਜ਼ੇ ਲਈ ਤੁਰੰਤ ਦਸਤਾਵੇਜ਼ ਜਮ੍ਹਾਂ ਕਰਵਾਉਣ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 6 ਜੁਲਾਈ : ਸੰਦੀਪ ਡਰੋਲੀ  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ (ਐਕਸ ਗ੍ਰੇਸ਼ੀਆ) ਮੁਆਵਜ਼ਾ ਦਿੱਤਾ ਜਾਣਾ ਹੈ, ਜਿਸ ਸਬੰਧੀ ਦਰਖਾਸਤ/ਦਸਤਾਵੇਜ਼ ਐਸ.ਡੀ.ਐਮ. ਦਫ਼ਤਰਾਂ ਅਤੇ ਸਿਵਲ ਸਰਜਨ ਦਫ਼ਤਰ ਵਿਖੇ ਦਿੱਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤੀਬੇਨਤੀ ਨਾਲ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਅਤੇ ਮਿ੍ਰਤਕ ਵਿਅਕਤੀ ਦੇ ਸਬੰਧ ਦੇ ਪਛਾਣ ਕਾਰਡ ਦੀ ਕਾਪੀ, ਕੋਵਿਡ-19 ਟੈਸਟ ਦੀ ਪੋਜ਼ੀਟਿਵ ਰਿਪੋਰਟ ਦੀ ਕਾਪੀ, ਹਸਪਤਾਲ ਵੱਲੋਂ ਜਾਰੀ ਹੋਏ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ (ਜੇਕਰ ਮੌਤ ਹਸਪਤਾਲ ਵਿਚ ਹੋਈ ਹੋਵੇ), ਮਿ੍ਰਤਕ ਵਿਅਕਤੀ ਦਾ ਮੌਤ ਸਰਟੀਫਿਕੇਟ, ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈੱਕ ਅਤੇ ਮਿ੍ਰਤਕ ਵਿਅਕਤੀ ਦੇ ਵਾਰਸਾਂ ਦਾ ਇਤਰਾਜ਼ਹੀਣਤਾ ਸਰਟੀਫਿਕੇਟ (ਜਿੱਥੇ ਕਲੇਮ ਕਰਤਾ ਇਕ ਹੋਵੇ) ਪ੍ਰਤੀਬੇਨਤੀ ਨਾਲ ਨੱਥੀ ਕਰਕੇ ਆਪਣੀਆਂ ਦਰਖ਼ਾਸਤਾਂ ਐਸ.ਡੀ.ਐਮ ਦਫ਼ਤਰ ਅਤੇ ਸਿਵਲ ਸਰਜਨ ਦਫ਼ਤਰ ਵਿਖੇ ਦੇ ਸਕਦੇ ਹਨ ਅਤੇ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤ ਦਾ ਲਾਭ ਲੈ ਸਕਦੇ ਹਨ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜੇਕਰ ਇਸ ਸਬੰਧੀ ਅਜੇ ਤੱਕ ਵੀ ਕਿਸੇ ਪਰਿਵਾਰ ਵੱਲੋਂ ਦਰਖ਼ਾਸਤ ਅਤੇ ਲੋੜੀਂਦੇ ਦਸ...

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ ਲਗਾਉਣ ਦੀ ਮੁਹਿੰਮ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ  ਲਗਾਉਣ ਦੀ ਮੁਹਿੰਮ ਦੇ ਅਧੀਨ ਅੱਜ 12/06/2022 ਨੂੰ ਸਮੁੱਚੀ ਮੈਂਬਰ ਟੀਮ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ ਗਈ. ਜਿਸ ਵਿੱਚ ਉਚੇਚੇ ਤੌਰ ਤੇ ਗੁਰਮੀਤ ਸਿੰਘ , ਰਣਜੀਤ ਸਿੰਘ, ਦਿਲਬਾਗ ਸਿੰਘ , ਯਾਦਵਿੰਦਰ ਸਿੰਘ ਰਾਣਾ, ਜਸਕੀਰਤ ਸਿੰਘ ਜੱਸੀ, ਮਨਪ੍ਰੀਤ ਸਿੰਘ, ਹੀਰਾ ਸਿੰਘ, ਮਨਕੀਰਤ ਸਿੰਘ, ਹਰਵਿੰਦਰ ਸਿੰਘ ਚੁੱਗ ਗੁਰਚਰਨ ਸਿੰਘ, ਮਾਨਵ ਖੁਰਾਣਾ, ਬਰਿੰਦਰ ਪਾਲ ਸਿੰਘ, ਸਚਿਨ ਸੰਤੋਸ਼ ਕੁਮਾਰ, ਦੀਪਕ ਰਾਜਪਾਲ, ਰਾਹੁਲ, ਪ੍ਰਕਾਸ਼ ਕੌਰ, ਦਿਵਯਸ਼ਿਕ ਥਾਪਰ, ਜਤਿੰਦਰ ਪਾਲ ਸਿੰਘ ਅਤੇ ਸਮੁੱਚੀ ਟੀਮ Lovely institute ਨੇ  ਹਿੱਸਾ ਲਿਆ. ਆਓ ਅਸੀਂ ਸਾਰੇ ਮਿਲ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣੀਏ. ਬੂਟੇ ਲਗਾਉਣ ਦੀ ਸੇਵਾ ਲਈ ਸੰਪਰਕ ਕਰੋ ਜੀ.  Aakhri Umeed Welfare society. Contact us - 9115560161, 62, 63, 64, 65

ਸ਼ਹੀਦ ਊਧਮ ਸਿੰਘ

ਇਤਿਹਾਸ ਲੜੀ ਨੰਬਰ -10(ਸ਼ਹੀਦ ਊਧਮ ਸਿੰਘ ) ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ  ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ । ਪ੍ਰਸ਼ਨ-ਊਧਮ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ? -26 ਦਸੰਬਰ 1899 ਈ. ਨੂੰ ਸੁਨਾਮ (ਸੰਗਰੂਰ) ਵਿਖੇ । ਪ੍ਰਸ਼ਨ -ਊਧਮ ਸਿੰਘ ਦੇ ਪਿਤਾ ਦਾ ਨਾਂ ਦੱਸੋ?  -ਸ. ਚੂਹੜ ਸਿੰਘ ਬਾਅਦ ਵਿੱਚ ਸ. ਟਹਿਲ ਸਿੰਘ  ਪ੍ਰਸ਼ਨ -3. ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ?  -ਸ਼ੇਰ ਸਿੰਘ 4. ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂ ਕੀ ਸੀ?  -ਮੁਕਤਾ ਸਿੰਘ 5 -ਊਧਮ ਸਿੰਘ ਨੇ 3 ਅਕਤੂਬਰ 1931 ਨੂੰ ਸੁਨਾਮ ਆਉਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਕਿਹੜੀ ਦੁਕਾਨ ਖੋਲ੍ਹੀ ਸੀ?  -ਸਾਈਨ ਬੋਰਡ ਪੇਂਟ ਕਰਨ ਦੀ  6-ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਕਿਸ ਨਾਂ ਨਾਲ  ਪ੍ਰਸਿੱਧ ਹੋਏ?  -ਸਾਧੂ ਸਿੰਘ ਨਾਲ  7- ਊਧਮ ਸਿੰਘ ਨੇ ਦਸਵੀਂ ਕਦੋਂ ਪਾਸ ਕੀਤੀ ਸੀ?  -1918 8. ਦੋਵੇਂ ਭਰਾਵਾਂ ਨੂੰ ਯਤੀਮਖਾਨੇ ਵਿਖੇ ਭਾਈ ਕਿਸ਼ਨ ਸਿੰਘ ਨੇ ਕਦੋਂ ਛੱਡਿਆ?  -24 ਅਕਤੂਬਰ 1907ਈ. ਨੂੰ 9. ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਮੋੜ ਕਿਹੜੀ ਘਟਨਾ ਨੇ ਦਿੱਤਾ?  -1919ਈ. ਵਿੱਚ ਹੋਈ ਜਲਿ੍ਹਆਂਵਾਲੇ ਬਾਗ  ਦੀ ਘਟਨਾ ਨੇ  10-4 ਜੂਨ 1940 ਨੂੰ ਸੈਂਟਰਲ ਕ੍ਰਾਈਮ ਕੋਰਟ ਓਲਡ ਵੈਲੇ ਵਿਖੇ ਜਸਟਿਸ ਦ...

ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵਲੋਂ ਵੱਡੇ ਪੱਧਰ ਤੇ ਧੋਖਾਧੜੀ (ਇਟਲੀ "ਚ ਭਾਰਤੀ ਦੂਤਾਵਾਸ ਨੂੰ ਭੇਜੀ ਦਰਖਾਸਤ)

      ਨਵਾਂਸ਼ਹਿਰ  22 ਅ੍ਰਪੈਲ  (ਆਰ.ਡੀ.ਰਾਮਾ)              ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵੱਲੋਂ ਹਰਬਿੰਦਰ ਸਿੰਘ ਨੂੰ ਲਾਤੀਨਾ (ਇਟਲੀ) ਵਿਚ ਭੇਜੇ ਗਏ ਕੋਰੀਅਰ ਵਿੱਚ ਵੱਡੇ ਪੱਧਰ ਤੇ ਧੋਖਾਧੜੀ ਦਾ ਮਾਮਲਾ ਸਾਮਣੇ ਆਇਆ ਹੈ. ਹਰਬਿੰਦਰ ਸਿੰਘ ਵਲੋਂ ਪ੍ਰਦਾਨ ਕਰਵਾਈ ਜਾਣਕਾਰੀ ਮੁਤਾਬਕ ਅਤੇ ਪ੍ਰੈਸ ਨੂੰ ਭੇਜੇ ਗਏ ਸਬੂਤਾਂ ਦੇ ਅਧਾਰ ‘ਤੇ 14 ਫਰਵਰੀ 2022 ਨੂੰ ਉਹਨਾਂ ਵਲੋਂ ਤਕਰੀਬਨ 225 ਕਿਲੋ ਭਾਰ ਇਟਲੀ ਭੇਜਣ ਲਈ ਦਿੱਤਾ ਗਿਆ ਸੀ , ਜਿਸ ਦੀਆਂ 4 ਰਸੀਦਾਂ 24 ਫ਼ਰਵਰੀ 2022 ਅਤੇ 5 ਰਸੀਦਾਂ 28 ਫ਼ਰਵਰੀ 2022 ਨੂੰ ਕੀਤੀਆਂ ਗਈਆਂ ਜਿਨ੍ਹਾਂ ‘ਤੇ ਟਰੈਕਿੰਗ ਨੰਬਰ ਦਿੱਲੀ ਦੀ ਇਕ ਕੰਪਨੀ ਦਾ ਦਿਤਾ ਗਿਆ ਸੀ, ਜਿਨ੍ਹਾਂ ਦੇ ਜਰੀਏ ਦੇਸ਼ਾਂ ਵਿਦੇਸ਼ਾਂ ਨੂੰ ਕੋਰੀਅਰ ਭੇਜਣ ਦਾ ਕੰਮ ਭਾਰਤ ਬੇਦੀ ਕਰਦੇ ਹਨ. ਹਰਬਿੰਦਰ ਸਿੰਘ ਮੁਤਾਬਕ ਉਹ 10 ਮਾਰਚ ਤੱਕ ਬੇਦੀ ਵਲੋਂ ਦਿਤੇ ਟਰੈਕਿੰਗ ਨੰਬਰ ਨੂੰ ਟਰੈਕ ਕਰਦੇ ਰਹੇ, ਪਰ ਉਹ ਸਬ ਟਰੈਕਿੰਗ ਨੰਬਰ ਗ਼ਲਤ ਹੋਣ ਅਤੇ ਨਾ ਮੌਜੂਦ ਹੋਣ ਦਾ ਸੰਦੇਸ਼ ਦਿੰਦੇ ਰਹੇ. ਬੇਦੀ ਨੇ ਟੈਲੀਫੋਨ ਚੁੱਕਣਾ ਬੰਦ ਕਰ ਦਿੱਤਾ। ਜਿਸ ਉਪਰੰਤ ਹਰਬਿੰਦਰ ਸਿੰਘ ਨੇ ਆਪਣੇ ਇਕ ਪੁਰਾਣੇ ਦੋਸਤ ਜੋ ਫਗਵਾੜਾ ਵਿਚ ਹੀ ਮਸ਼ਹੂਰ ਟ੍ਰੇਵਲ ਏਜੰਸੀ ਦਾ ਕੰਮ ਕਰਦੇ ਹਨ, ਨੂੰ ਬੇਨਤੀ ਕੀਤੀ ਕਿ ਮੇਰੀ ਮੁਸ਼ਕਲ ਦਾ ਹੱਲ ਕੱਢਿਆ ਜਾਵੇ। ਇਸ ਉਪਰੰਤ ਟ੍ਰੇਵਲ ਏਜੰਸੀ ਵਾਲੇ ਵੀਰ ਨੇ...

ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ 23 ਨੂੰ : ਜਥੇ. ਮਨੋਹਰ ਸਿੰਘ ਡਰੋਲੀ

ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ 23 ਨੂੰ : ਜਥੇ. ਮਨੋਹਰ ਸਿੰਘ ਡਰੋਲੀ  ਆਦਮਪੁਰ:  ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਿਤੀ 23 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀ,ਪਿੰਡ ਡਰੋਲੀ ਕਲਾਂ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ l  ਜਿਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਢਾਡੀ, ਕਥਾ ਵਾਚਕ, ਸਿੱਖ ਬੁੱਧੀਜੀਵੀ ਸੰਗਤਾਂ ਨੂੰ ਗੁਰਬਾਣੀ ਜੱਸ ਸਰਵਣ ਕਰਵਾਉਣਗੇ, ਇਸ ਦੌਰਾਨ ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ,ਗੱਲਬਾਤ ਦੋਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਵਲੋਂ ਦੱਸਿਆ ਗਿਆ ਕਿ ਮਿਤੀ 21 ਅਤੇ 22 ਜਨਵਰੀ ਸ਼ਾਮ ਨੂੰ ਡਰੋਲੀ ਕਲਾਂ ਅਤੇ ਪਧਿਆਣਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਤੋਂ ਸੰਧਿਆ ਫੇਰੀ ਦਾ ਆਜੋਜਨ ਲਗਾਤਾਰ 2 ਦਿਨ ਹੋਵੇਗਾ l ਜਿਸ ਦੌਰਾਨ ਗੱਤਕਾ ਸਿੰਘ ਪਾਰਟੀਆਂ,ਘੋੜਸਵਾਰ, ਅਤੇ ਫੁੱਲਾਂ ਦੀ ਵਰਖਾ ਸੰਗਤਾਂ ਨੂੰ ਆਕਰਸ਼ਿਤ ਕਰੇਗੀ l ਮਿਤੀ 23 ਨੂੰ  ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਦੀਵਾਨ ਸਜਾਏ ਜਾਣਗੇ l ਜਥੇਦਾਰ ਵਲੋਂ ਸਮੂਹ ਸੰਗਤਾਂ ਨੂੰ ਵੱਧ ਚੜ੍ਹਕੇ ਇਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਗਈ l ਇਸ ਦੌਰਾਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ,ਰਣਵੀਰਪਾਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ ਡਰੋਲੀ, ਸਰਪੰਚ ਰਸ਼ਪਾਲ ਸਿੰਘ ਪਾਲਾ,ਮਾਸਟਰ ਸੁਰਜੀਤ ਸਿ...

ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਾਂਗਰਸੀ ਆਗੂਆਂ ਵਲੋਂ ਆਦਮਪੁਰ ਦੇ ਪਿੰਡਾਂ ਵਿੱਚ ਵੰਡੇ ਵਿਕਾਸ ਦੇ ਚੈਕਾ ਦਾ ਝੂਠ ਆਇਆਂ ਸਾਹਮਣੇ

ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਾਂਗਰਸੀ ਆਗੂਆਂ ਵਲੋਂ ਆਦਮਪੁਰ ਦੇ ਪਿੰਡਾਂ ਵਿੱਚ ਵੰਡੇ ਵਿਕਾਸ ਦੇ ਚੈਕਾ ਦਾ ਝੂਠ ਆਇਆਂ ਸਾਹਮਣੇ  ਆਦਮਪੁਰ: 13 ਜਨਵਰੀ 2022 ( ਪੰਜਾਬੀ ਵਿਰਾਸਤ ) ਪਿੰਡ ਕਾਲਰਾ ਦੇ ਸਰਪੰਚ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿੰਡ ਨੂੰ 5 ਸਾਲ ਵਿੱਚ 2 ਲੱਖ 80 ਹਜ਼ਾਰ ਦੀ ਹੀ ਗਰਾਂਟ ਮਿਲੀ ਹੈ ਉਹ ਵੀ ਕੇਂਦਰ ਸਰਕਾਰ ਦੀ ਸਕੀਮ ਤਹਿਤ ਅਤੇ ਕਾਂਗਰਸ ਵਲੋਂ  ਪੰਜਾ ਸਾਲਾਂ ਵਿੱਚ ਸਾਡੇ ਪਿੰਡਾ ਨੂੰ ਕੋਈ ਵੀ ਵਿਕਾਸ ਕਾਰਜਾਂ ਲਈ ਕਾਂਗਰਸ ਸਰਕਾਰ ਨੇ ਹੋਰ ਗਰਾਂਟ ਨਹੀਂ ਦਿੱਤੀ ,ਅਤੇ ਹੁਣ ਜਦੋਂ ਸਰਕਾਰ ਅਪਣੇ ਅਖ਼ੀਰਲੇ ਸਾਹਾ ਤੇ ਸੀ ਤੇ ਸਾਨੂੰ ਜੋਂ ਚੈਕ ਦਿੱਤੇ ਉਹ ਵੀ ਚੋਣ ਜਾਬਤਾ ਲੱਗਣ ਕਰਕੇ ਕੈਸ਼ ਹੀ ਨਹੀਂ ਹੋਏ l ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿੱਚ ਪਿੰਡਾਂ  ਦਾ ਕੋਈ ਵੀ ਵਿਕਾਸ ਨਹੀਂ ਕੀਤਾ l ਦੂਜੇ ਪਾਸੇ ਪਿੰਡ ਡਰੋਲੀ ਦੇ ਸਰਪੰਚ ਰਛਪਾਲ ਸਿੰਘ ਨੇ ਵੀ ਕਾਂਗਰਸ ਸਰਕਾਰ ਦੇ ਝੂਠ ਦਾ ਭਾਂਡਾ ਭੰਨਿਆ ਕਿਹਾ ਕੀ ਸਾਨੂੰ ਦਿਤੇ ਵਿਕਾਸ ਕਾਰਜਾਂ ਲਈ ਚੈੱਕ ਜੋਂ ਬੈਂਕ ਵਿੱਚ  ਕੈਸ ਨਹੀ ਹੋ ਰਹੇ ਕਿਉਂ ਕਿ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ l ਸਰਕਾਰ ਨੇ ਜਿਥੇ ਪੰਜਾਬ ਦੀ ਜਨਤਾ ਨਾਲ ਝੂਠੇ ਵਾਦੇ ਕਰਕੇ ਪੂਰੇ ਨਹੀਂ ਕੀਤੇ ਉਥੇ ਹੀ ਪਿੰਡਾਂ ਦੇ ਸਰਪੰਚ ਵੀ ਕਾਂਗਰਸ ਦੇ ਧੋਖੇ ਦਾ ਸ਼ਿਕਾਰ ਹੋਏ ਹਨ l ਇਸ ਦੌਰਾਨ ਉਹਨਾਂ ਨਾਲ ਜਥੇਦਾਰ ਮਨੋਹਰ ਸਿੰਘ ਡਰੋਲੀ, ਸਰਪੰਚ ਰਸ਼ਪਾਲ ਸਿੰਘ ਡਰੋਲੀ, ਗੁਰਦੀਪ ਸਿੰਘ ਪੰਚ, ਰਾਜਾ ਡ...