Skip to main content

ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵਲੋਂ ਵੱਡੇ ਪੱਧਰ ਤੇ ਧੋਖਾਧੜੀ (ਇਟਲੀ "ਚ ਭਾਰਤੀ ਦੂਤਾਵਾਸ ਨੂੰ ਭੇਜੀ ਦਰਖਾਸਤ)


      ਨਵਾਂਸ਼ਹਿਰ  22 ਅ੍ਰਪੈਲ (ਆਰ.ਡੀ.ਰਾਮਾ)      



      

ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵੱਲੋਂ ਹਰਬਿੰਦਰ ਸਿੰਘ ਨੂੰ ਲਾਤੀਨਾ (ਇਟਲੀ) ਵਿਚ ਭੇਜੇ ਗਏ ਕੋਰੀਅਰ ਵਿੱਚ ਵੱਡੇ ਪੱਧਰ ਤੇ ਧੋਖਾਧੜੀ ਦਾ ਮਾਮਲਾ ਸਾਮਣੇ ਆਇਆ ਹੈ. ਹਰਬਿੰਦਰ ਸਿੰਘ ਵਲੋਂ ਪ੍ਰਦਾਨ ਕਰਵਾਈ ਜਾਣਕਾਰੀ ਮੁਤਾਬਕ ਅਤੇ ਪ੍ਰੈਸ ਨੂੰ ਭੇਜੇ ਗਏ ਸਬੂਤਾਂ ਦੇ ਅਧਾਰ ‘ਤੇ 14 ਫਰਵਰੀ 2022 ਨੂੰ ਉਹਨਾਂ ਵਲੋਂ ਤਕਰੀਬਨ 225 ਕਿਲੋ ਭਾਰ ਇਟਲੀ ਭੇਜਣ ਲਈ ਦਿੱਤਾ ਗਿਆ ਸੀ , ਜਿਸ ਦੀਆਂ 4 ਰਸੀਦਾਂ 24 ਫ਼ਰਵਰੀ 2022 ਅਤੇ 5 ਰਸੀਦਾਂ 28 ਫ਼ਰਵਰੀ 2022 ਨੂੰ ਕੀਤੀਆਂ ਗਈਆਂ ਜਿਨ੍ਹਾਂ ‘ਤੇ ਟਰੈਕਿੰਗ ਨੰਬਰ ਦਿੱਲੀ ਦੀ ਇਕ ਕੰਪਨੀ ਦਾ ਦਿਤਾ ਗਿਆ ਸੀ, ਜਿਨ੍ਹਾਂ ਦੇ ਜਰੀਏ ਦੇਸ਼ਾਂ ਵਿਦੇਸ਼ਾਂ ਨੂੰ ਕੋਰੀਅਰ ਭੇਜਣ ਦਾ ਕੰਮ ਭਾਰਤ ਬੇਦੀ ਕਰਦੇ ਹਨ. ਹਰਬਿੰਦਰ ਸਿੰਘ ਮੁਤਾਬਕ ਉਹ 10 ਮਾਰਚ ਤੱਕ ਬੇਦੀ ਵਲੋਂ ਦਿਤੇ ਟਰੈਕਿੰਗ ਨੰਬਰ ਨੂੰ ਟਰੈਕ ਕਰਦੇ ਰਹੇ, ਪਰ ਉਹ ਸਬ ਟਰੈਕਿੰਗ ਨੰਬਰ ਗ਼ਲਤ ਹੋਣ ਅਤੇ ਨਾ ਮੌਜੂਦ ਹੋਣ ਦਾ ਸੰਦੇਸ਼ ਦਿੰਦੇ ਰਹੇ. ਬੇਦੀ ਨੇ ਟੈਲੀਫੋਨ ਚੁੱਕਣਾ ਬੰਦ ਕਰ ਦਿੱਤਾ। ਜਿਸ ਉਪਰੰਤ ਹਰਬਿੰਦਰ ਸਿੰਘ ਨੇ ਆਪਣੇ ਇਕ ਪੁਰਾਣੇ ਦੋਸਤ ਜੋ ਫਗਵਾੜਾ ਵਿਚ ਹੀ ਮਸ਼ਹੂਰ ਟ੍ਰੇਵਲ ਏਜੰਸੀ ਦਾ ਕੰਮ ਕਰਦੇ ਹਨ, ਨੂੰ ਬੇਨਤੀ ਕੀਤੀ ਕਿ ਮੇਰੀ ਮੁਸ਼ਕਲ ਦਾ ਹੱਲ ਕੱਢਿਆ ਜਾਵੇ। ਇਸ ਉਪਰੰਤ ਟ੍ਰੇਵਲ ਏਜੰਸੀ ਵਾਲੇ ਵੀਰ ਨੇ ਬੇਦੀ ਨਾਲ ਗੱਲ ਕਰ ਦੁਬਾਰਾ ਟਰੈਕਿੰਗ ਨੰਬਰ ਭੇਜੇ ਜੋ ਕਿ 16 ਮਾਰਚ 2022 ਦੀ ਡਿਸਪੈਚ ਦਿਖਾ ਰਹੇ ਸੀ।
ਹਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਸਟਾਕ 1 ਮਹੀਨੇ ਤੋਂ ਬੇਦੀ ਦੀ ਦੁਕਾਨ ਵਿਚ ਰੁਲ ਰਿਹਾ ਸੀ, ਪਰ ਉਹਨਾਂ ਪਹਿਲਾਂ ਦਿਤੇ ਟਰੈਕਿੰਗ ਨੂੰ ਗ਼ਲਤ ਦਸ ਕੇ ਨਵੇਂ ਦੇ ਦਿਤੇ ਉਹ ਵੀ 1 ਮਹੀਨੇ ਬਾਅਦ, ਜਦੋਂ ਇਹ ਟ੍ਰੈਕਿੰਗ ਵੀ 4 ਦਿਨ ਨਾ ਟਰੈਕ ਹੋਏ ਅਤੇ 6 ਦਿਨ 8 ਪੈਕੇਟ ਲਾਹੌਰ ਪਾਕਿਸਤਾਨ ਦਿਖਾਉਣ ਲੱਗੇ ਅਤੇ ਇਕ ਮੇਰੇ ਨਾਮ ਤੋਂ ਬੁਕ ਹੋ ਬਲਵੀਰ ਸਿੰਘ ਨੂੰ ਇੰਗਲੈਂਡ ਵਿਚ ਡਿਲਿਵਰ ਹੋਇਆ ਦਿਖਾਉਣ ਲੱਗਾ ਤਾਂ ਮੇਰਾ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਮੈਂ ਆਪਣੇ ਮਿੱਤਰ ਨਾਲ ਗੱਲ ਕਰ ਲੋਕਲ ਪੁਲਿਸ ਨੂੰ ਵੀ ਬੇਨਤੀ ਕੀਤੀ ਕਿ ਮਸਲਾ ਹੱਲ ਕਰਵਾਇਆ ਜਾਵੇ , ਇਸ ਵਕਤ ਤੱਕ ਮੈਂ ਟ੍ਰੇਵਲ ਏਜੰਸੀ ਵਾਲੇ ਮਿੱਤਰ ਜਰੀਏ 50000 ਰੁਪਇਆ (ਕੁੱਲ 1 ਲੱਖ 6 ਹਜਾਰ ਬਣਦਾ ਸੀ, ਜਿਸ ਵਿਚੋਂ 6500 ਰੁਪਇਆ ਮੇਰੇ ਜਲੰਧਰ ਤੋਂ ਮਿੱਤਰ ਵਿਜਯ ਕੁਮਾਰ ਨੇ ਬੇਦੀ ਦੇ ਬੈਂਕ ਖਾਤੇ ਵਿਚ ਪਾਇਆ ਅਤੇ ਬਕਾਇਆ 49500 ਰੁਪਇਆ) ਬੇਦੀ ਨੂੰ ਦੇਣ ਲਈ ਭੇਜ ਚੁਕਿਆ ਸੀ, ਕਿਉਂਕਿ ਮੈਨੂੰ ਇਤਬਾਰ ਨਹੀਂ ਸੀ ਕਿ ਜੇ ਡਾਇਰੈਕਟ ਪੇਮੈਂਟ ਕੀਤੀ ਤੇ ਇਹ ਸਹੀ ਟ੍ਰੈਕਿੰਗ ਭੇਜਣਗੇ। ਇਸ ਕਰਕੇ ਇਸ ਤੋਂ ਪਹਿਲਾਂ ਵੀ 2021 ਅਕਤੂਬਰ ਵਿਚ ਇੰਜ ਹੋ ਚੁਕਾ ਸੀ ਜਿਸ ਦਾ ਸੇਹਰਾ ਬੇਦੀ ਨੇ ਦਿੱਲ੍ਹੀ ਵਾਲੀ ਕੰਪਨੀ ਦੇ ਸਰ ਬੰਨਿਆ ਕਿ ਉਹ ਪੈਸੇ ਲੈ ਲੈਂਦੇ ਨੇ ਤੇ ਸਮਾਨ ਅੱਗੇ ਨਹੀਂ ਤੋਰਦੇ, ਜਦੋਂ ਮੇਰੀ ਦਿੱਲੀ ਕੰਪਨੀ ਵਿਚ ਡਾਇਰੈਕਟ ਗੱਲ ਹੋਈ ਉਹਨਾਂ ਦੱਸਿਆ ਕਿ ਬੇਦੀ ਐਂਡ ਕੰਪਨੀ ਸਮਾਨ ਭੇਜ ਦੇਂਦੀ ਹੈ, ਪਰ ਪਿਛਲਾ ਬਕਾਇਆ ਨਹੀਂ ਤਾਰਦੇ, ਜਿਸ ਕਰ ਕੇ ਲੋਡ ਅਸੀਂ ਬਲੌਕ ਕਰ ਦੇਂਦੇ ਹਾਂ, ਜੋ ਕੇ ਜਾਇਜ ਵੀ ਹੈ. ਜਦੋਂ ਮੇਰੇ ਭਾਈ ਸਾਹਿਬ ਅਤੇ ਸਥਾਨਕ ਵੀਰਾਂ ਨੇ ਦਖ਼ਲਅੰਦਾਜ਼ੀ ਕੀਤੀ ਤਾਂ ਬੇਦੀ ਨੇ ਦੁਬਾਰਾ ਫੇਰ ਟਰੈਕਿੰਗ ਨੰਬਰ ਦਿਤੇ ਅਤੇ 29 ਅਪ੍ਰੈਲ ਨੂੰ 3 ਪੈਕੇਟ ਮੈਨੂੰ ਪਹੁੰਚੇ ਅਤੇ 10 ਅਪ੍ਰੈਲ ਨੂੰ 5 ਹੋਰ ਇਹ ਵੀ ਵੱਖਰੇ ਟ੍ਰੈਕਿੰਗ ਨੰਬਰ ਤੇ ਆਏ ਹਨ, ਵਿਚੋਂ 1 ਅਜੇ ਤਕ ਨੀ ਮਿਲਿਆ ਜਿਹੜਾ ਇੰਗਲੈਂਡ ਵਿਚ ਕਿਸੇ ਬਲਵੀਰ ਸਿੰਘ ਨੂੰ ਡਿਲਿਵਰ ਹੋਇਆ ਹੈ, ਜਿਸ ਦੀ ਇਨਕੁਆਰੀ ਲਈ ਮੈਂ ਇਟਲੀ ਅੰਬੈਸੀ, ਨਿਊ ਦਿੱਲ੍ਹੀ, ਇੰਗਲੈਂਡ ਦੀ ਅੰਬੈਸੀ ਦੇ ਕਮਰਸ਼ੀਅਲ ਵਿੰਗ ਅਤੇ ਭਾਰਤੀ ਦੂਤਾਵਾਸ ਦੇ ਕਮਰਸ਼ੀਅਲ ਵਿੰਗ ਨੂੰ ਦਰਖ਼ਾਸਤ ਦਿਤੀ ਹੈ ਕੇ ਮੇਰੇ ਨਾਮ ਤੋਂ ਭੇਜਿਆ ਗਿਆ ਪਾਰਸਲ ਕਿਸ ਨੂੰ ਗਿਆ ਅਤੇ ਕਿਉਂ? ਇਸ ਤੋਂ ਵੀ ਜਿਆਦਾ ਜਰੂਰੀ ਹੈ ਕਿ ਉਸ ਵਿਚ ਭੇਜਿਆ ਕੀ ਗਿਆ ਹੈ?
ਹਰਬਿੰਦਰ ਸਿੰਘ ਨੇ ਖ਼ਦਸ਼ਾ ਜਤਾਇਆ ਹੈ ਕਿ ਮੇਰੇ ਨਾਮ ਤੋਂ ਭੇਜੇ ਪਾਰਸਲ ਵਿਚ ਕੋਈ ਗੈਰਕਾਨੂੰਨੀ ਅਤੇ ਇਤਰਾਜਯੋਗ ਸਮਗਰੀ ਨਾ ਹੋਵੇ, ਜੋ ਕੌਰੀਅਰ ਕੰਪਨੀ ਦੀ ਧਾਂਦਲੀ ਨਾਲ ਭੇਜੀ ਗਈ ਹੋਵੇ। ਉਹਨਾਂ ਅਵਾਮ ਨੂੰ ਵੀ ਅਗਾਹ ਕੀਤਾ ਹੈ ਕਿ ਅਸੀਂ ਆਪਣੇ ਦਸਤਾਵੇਜ ਅਧਾਰ ਕਾਰਡ ਜਾਂ ਪਾਸਪੋਰਟ ਇਹਨਾਂ ਕੋਲ ਛੱਡ ਦਿੰਦੇ ਹਾਂ ਜੋ ਕੇ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਕਿਉਂਕਿ ਉਨ੍ਹਾਂ ਵਲੋਂ ਇਹ ਦਸਤਾਵੇਜ ਕਿਸੇ ਹੋਰ ਥਾਂ ਵੀ ਵਰਤੇ ਜਾ ਸਕਦੇ ਹਨ। ਜੇ ਜਾਅਲੀ ਟ੍ਰੈਕਿੰਗ ਨੰਬਰ ਦਿਤੇ ਜਾ ਸਕਦੇ ਹਨ, ਤਾਂ ਦਾਸਤੇਵੇਜਾਂ ਨਾਲ ਖਿਲਵਾੜ ਕੋਈ ਵੱਡੀ ਗੱਲ ਨਹੀਂ। ਰਹੀ ਗੱਲ ਪੇਮੈਂਟ ਦੇਣ ਦੀ ਤਾਂ ਇਸ ਬਾਰੇ ਹਰਬਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਜਦੋਂ ਉਹਨਾਂ ਦੇ ਟ੍ਰੈਕਿੰਗ ਨੰਬਰ ਟ੍ਰੈਕ ਨਹੀਂ ਹੋਏ ਉਸ ਤੋਂ ਬਾਅਦ ਉਹਨਾਂ ਪੇਮੈਂਟ ਹੋਲਡ ਤੇ ਪਾਈ, ਕਿਉਂਕਿ ਉਹਨਾਂ ਨਾਲ ਪਹਿਲਾਂ ਵੀ ਇਹ ਹਾਦਸਾ ਬੇਦੀ ਵੱਲੋਂ ਵਾਪਰ ਚੁਕਾ ਸੀ. ਜਿਸ ਮਗਰੋਂ ਉਹਨਾਂ ਸੀਡੀ ਬੇਦੀ ਨੂੰ ਪੇਮੈਂਟ ਕਰਨ ਦੀ ਬਜਾਏ ਆਪਣੇ ਟ੍ਰੇਵਲ ਏਜੰਸੀ ਵਾਲੇ ਵੀਰ ਅਤੇ ਭਾਈ ਸਾਹਿਬ ਦੇ ਜਰੀਏ ਭੇਜਣੀ ਬਿਹਤਰ ਸਮਝੀ ਅਤੇ ਪੇਮੈਂਟ ਦਾ ਕੋਈ ਹਿਸਾਬ ਬੇਦੀ ਨਾਲ ਬਕਾਇਆ ਨਹੀਂ ਹੈ. ਬੇਜੀ ਨੇ ਜਾਅਲੀ ਟ੍ਰੈਕਿੰਗ ਨੰਬਰ ਦੇ ਕੇ ਧੋਖਾ ਕੀਤਾ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਅਤੇ ਜੇ ਉਹਨਾਂ ਨੂੰ ਪੇਮੈਂਟ ਦਾ ਹੀ ਮਸਲਾ ਸੀ ਤੇ ਉਹ ਸਟਾਕ ਵਾਪਸ ਕਰ ਦੇਂਦੇ, ਜਦੋਂ ਕਿ ਮੈਂ ਉਹਨਾਂ ਨੂੰ ਫੋਨ ਜਰੀਏ ਮੈਸੇਜ ਭੇਜ ਕੇ ਸਟਾਕ ਵਾਪਸ ਕਰਨ ਅਤੇ ਜੋ ਬਣਦਾ ਖਰਚਾ ਵਾਪਸ ਮੰਗਵਾਉਣ ਦਾ ਲੈ ਲੈਣ ਦੀ ਵੀ ਬੇਨਤੀ ਕੀਤੀ ਸੀ, ਪਰ ਬੇਦੀ ਨੇ ਮੇਰੀ ਕਿਸੇ ਵੀ ਗੱਲ ‘ਤੇ ਇਸ ਕਰ ਕੇ ਗੌਰ ਨਹੀਂ ਕੀਤੀ, ਕਿਉਂਕਿ ਇਹਨਾਂ ਨੂੰ ਇਹ ਜਾਪਿਆ ਕਿ ਵਦੇਸ਼ ਵਿਚ ਬੈਠੇ ਅਸੀਂ ਇਨ੍ਹਾਂ ਦਾ ਕੀ ਵਿਗਾੜ ਸਕਦੇ ਹਾਂ? ਇਸ ਕਰ ਕੇ ਮੇਰੀ ਬੇਨਤੀ ਹੈ ਸਭ ਨੂੰ ਕਿ ਸੁਚੇਤ ਹੋਵੋ , ਮੇਰਾ ਐਸਾ ਕੋਈ ਮਕਸਦ ਨਹੀਂ ਕਿ ਇਹਨਾਂ ਜਰੀਏ ਵਪਾਰ ਨਾ ਕਰੋ, ਪਰ ਸੁਚੇਤ ਜਰੂਰ ਹੋਵੋ।

Comments

Popular posts from this blog

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ ………………………………… ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਹਰਿਆਣਾ ਵਲੋਂ ਸਲਾਨਾ 18ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ 10 ਪ੍ਰਸਿੱਧ ਕਵੀਆਂ ਨੇ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਿਆ। ਇਸ ਕਵੀ ਦਰਬਾਰ ਦੌਰਾਨ ਗੁਰਚਰਨ ਸਿੰਘ ਚਰਨ, ਡਾ ਸਰਬਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਅਮਰਜੀਤ ਸਿੰਘ ਪਟਿਆਲਵੀ, ਥੰਮਣ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਖਾਲਸਾ, ਬਲਬੀਰ ਸਿੰਘ ਕਮਲ,ਆਦਿ ਕਵੀਆਂ ਤੋਂ ਇਲਾਵਾ ਯਮੁਨਾ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਈ ਮਨਵਿੰਦਰ ਸਿੰਘ ਰੂਬਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਲਾਨਾ ਅਵਾਰਡ ਚਮਕੌਰ ਤੇ ਸਰਹਿੰਦ ਪ੍ਰੋ ਦਲਬੀਰ ਸਿੰਘ ਰਿਆੜ ਜਲੰਧਰ ਵਾਲਿਆਂ ਨੂੰ ਦਿੱਤਾ ਗਿਆ। ਛੇ  ਮਹਾਂ ਕਾਵਿ ਲਿਖਣ ਬਦਲੇ ਭਾਈ ਗੁਰਦਿਆਲ ਸਿੰਘ ਨਿਮਰ ਨੂੰ ਭਾਈ ਗੁਰਦਾਸ ਸਟੱਡੀ ਸਰਕਲ ਆਗਰਾ ਵਲੋਂ ਭਾਈ ਗੁਰਦਾਸ ਯਾਦਗਾਰੀ ਅਵਾਰਡ ਦਿੱਤਾ ਗਿਆ ਇਸ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੀਆਂ ਵੱਖ ਵੱਖ ਸਭਾਵਾਂ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਯਮੁਨਾ ਨਗਰ ਦੇ ਮੁੱਖ ਸੇਵਾਦਾਰ ਸ੍ਰ ਗੁਰਬਖ਼ਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ...