ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਮਾਰਚ,2022 ਦੇ ਆਖ਼ਰੀ ਸੱਤ ਸਾਹਿਤਕ ਪ੍ਰੋਗਰਾਮ ਕਰਵਾਏ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਅਜਿਹੀ ਪਲੇਠੀ ਸਾਹਿਤ ਸਭਾ ਬਣ ਗਈ ਹੈ ਜਿਸ ਨੇ ਸਮਾਜ ਦੇ ਲਗਭਗ ਹਰ ਚਰਚਾ ਯੋਗ ਵਿਸ਼ੇ ਨੂੰ ਆਧਾਰ ਬਣਕੇ ਪ੍ਰੋਗਰਾਮ ਕਰਵਾਏ ਹਨ। ਇੱਥੇ ਜ਼ਿਕਰਯੋਗ ਹੈ ਕਿ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਆਪਣਾ 107ਵਾਂ ਪ੍ਰੋਗਰਾਮ 23 ਮਾਰਚ, 2022 ਨੂੰ 'ਸ.ਭਗਤ ਸਿੰਘ ਅਤੇ ਉਨ੍ਹਾਂ ਦੀਆਂ ਕਿਤਾਬਾਂ' ਵਿਸ਼ੇ ਅਧੀਨ ਕਰਵਾਇਆ। ਜਿਸ ਵਿੱਚ ਮਹਿਮਾਨ ਵਕਤਾ ਵਜੋਂ ਜਸਕਰਨ ਆਜ਼ਾਦ ਨੇ ਸ਼ਿਰਕਤ ਕੀਤੀ ਅਤੇ ਸ.ਭਗਤ ਸਿੰਘ ਦੀਆਂ ਲਿਖੀਆਂ ਕਿਤਾਬਾਂ 'ਤੇ ਚਰਚਾ ਕੀਤੀ। ਇਸੇ ਦਿਨ 108ਵਾਂ ਪ੍ਰੋਗਰਾਮ 'ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਦਿਆਂ' ਵਿਸ਼ੇ 'ਤੇ ਕਰਵਾਇਆ। ਜਿਸ ਵਿੱਚ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੋਪਾਲ ਸਿੰਘ ਬੁੱਟਰ ਹੁਰਾਂ ਸ਼ਿਰਕਤ ਕੀਤੀ ਅਤੇ ਤਿੰਨੇ ਦੇਸ ਭਗਤਾਂ ਦੀਆਂ ਜੀਵਨ ਗਾਥਾਵਾਂ ਅਤੇ ਨਾਇਕਤਵ ਬਾਰੇ ਚਰਚਾ ਕੀਤੀ। 24 ਮਾਰਚ, 2022 ਨੂੰ 109ਵਾਂ ਸਮਾਗਮ 'ਕਾਵਿ-ਪਰਾਗਾ' ਸਿਰਲੇਖ ਅਧੀਨ ਕਰਵਾਇਆ ਗਿਆ ਕਵੀ ਦਰਬਾਰ ਹੈ। ਜਿਸ ਵਿਚ ਹਰਸਿਮਰਤ ਕੌਰ, ਡਾ. ਸਤਿੰਦਰਜੀਤ ਕੌਰ ਬੁੱਟਰ, ਪ੍ਰੋ. ਪਰਮਜੀਤ ਰੂਪ, ਅਮਰ ਪਰਮਿੰਦਰ, ਪ੍ਰੀਤ ਲੱਧੜ ਅਤੇ ਪ੍ਰੋ. ਜਸਵੀਰ ਸਿੰਘ ...
Punjabi Virasat TV Contact : 98729 31045