Skip to main content

23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ

23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ:-
ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਵਿਸ਼ਵ ਪੱਧਰ 'ਤੇ ਅਲੱਗ-ਅਲੱਗ ਦਿਹਾੜੇ ਮਨਾਉਣ ਦੀ ਰਵਾਇਤ ਵਿੱਚ ਸਭ ਤੋਂ ਖ਼ੂਬਸੂਰਤ ਦਿਹਾੜਿਆਂ ਦੀ ਜਦੋਂ ਗੱਲ ਕੀਤੀ ਜਾਵੇਗੀ ਤਾਂ ਪਹਿਲ ਦੇ ਆਧਾਰ 'ਤੇ ਵਿਸ਼ਵ ਕਿਤਾਬ ਦਿਹਾੜੇ ਦਾ ਜ਼ਿਕਰ ਕਰਨਾ ਬਣਦਾ ਹੀ ਹੈ।
ਵਿਸ਼ਵ ਪੁਸਤਕ ਦਿਹਾੜਾ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ ਪਹਿਲਾ ਪੁਸਤਕ ਦਿਹਾੜਾ ਸਾਲ 1995 ਨੂੰ ਮਨਾਇਆ ਗਿਆ ਸੀ। ਇਸ ਦਿਹਾੜੇ ਦੀ ਤਰੀਕ ਬੜੀ ਹੀ ਸੋਚ ਸਮਝ ਕੇ ਰੱਖੀ ਗਈ ਹੈ। ਇਹ ਵਿਚਾਰ ਇਕ ਲੇਖਕ ਵੀ.ਸੀ. ਐਂਡਰਸ ਨੇ ਦਿੱਤਾ ਸੀ ਕਿ ਇਸ ਦਿਹਾੜੇ ਨੂੰ ਮਿਗੈਲ ਦੀ ਸਰਵਾਂਤੇਸ (23 ਅਪ੍ਰੈਲ, 1616) ਦੀ ਬਰਸੀ ਦੇ ਤੌਰ 'ਤੇ ਮਨਾਇਆ ਜਾਵੇ। ਕਿਉਂਕਿ ਇਸ ਮਹਾਨ ਲੇਖਕ ਦੀ ਮੌਤ 23 ਅਪ੍ਰੈਲ ਦੇ ਦਿਨ ਹੋਈ ਸੀ। ਇਹ ਇਕ ਮਹਾਨ ਸਪੇਨੀ ਲੇਖਕ ਅਤੇ ਨਾਵਲਕਾਰ ਸੀ। ਉਸ ਨੂੰ 'ਹਾਜ਼ਰ ਜਵਾਬੀ ਦਾ ਸ਼ਹਿਜ਼ਾਦਾ' ਵੀ ਆਖਿਆ ਜਾਂਦਾ ਸੀ। ਇਸ ਤਰ੍ਹਾਂ ਇਸ ਦਿਨ ਵਿਸ਼ਵ ਪੱਧਰ ਦੇ ਬਹੁਤ ਬਾਰੇ ਲੇਖਕਾਂ ਅਤੇ ਵਿਦਵਾਨਾਂ ਦੇ ਜਨਮ ਦਿਨ ਅਤੇ ਬਰਸੀ ਵੀ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਮਹਾਨ ਵਿਅਕਤੀਆਂ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਮਹਾਨ ਲੇਖਕ ਵਿਲੀਅਮ ਸ਼ੈਕਸਪੀਅਰ ਦਾ ਜਨਮ ਅਤੇ ਮੌਤ ਅਪ੍ਰੈਲ ਮਹੀਨੇ (26 ਅਪ੍ਰੈਲ, 1564-23 ਅਪ੍ਰੈਲ, 1616) ਹੋਈ ਸੀ। ਇੰਕਾ ਗਾਰਸੀਲਾਸੋ ਡੇਲਾ ਵੇਗਾ (12 ਅਪ੍ਰੈਲ, 1539- 23 ਅਪ੍ਰੈਲ, 1616) ਇਹ ਵੀ ਇਕ ਮਹਾਨ ਲੇਖਕ ਅਤੇ ਇਤਿਹਾਸਕਾਰ ਸੀ। ਇਸ ਦਾ ਜਨਮ ਪੇਰੂ ਵਿਚ ਅਤੇ ਮੌਤ ਸਪੇਨ ਵਿਚ ਹੋਈ ਸੀ। ਜ਼ੌਸੇਪ ਪਲਾ ਇਕ ਮਸ਼ਹੂਰ ਲੇਖਕ ਅਤੇ ਸਪੇਨੀ ਪੱਤਰਕਾਰ ਸੀ ਜਿਸ ਦਾ ਜਨਮ 8 ਮਾਰਚ, 1897 ਅਤੇ ਮੌਤ 23 ਅਪ੍ਰੈਲ, 1981 ਨੂੰ ਸਪੇਨ ਵਿਖੇ ਹੀ ਹੋਈ ਸੀ। ਉਸ ਨੇ ਫ਼ਰਾਂਸ, ਇਟਲੀ, ਇੰਗਲੈਂਡ, ਜਰਮਨ ਅਤੇ ਰੂਸ ਵਿਚ ਪੱਤਰਕਾਰੀ ਕੀਤੀ।
ਯੂਨੈਸਕੋ ਦੀ ਆਮ ਸਭਾ ਵਲੋਂ ਪੁਸਤਕ ਅਤੇ ਲੇਖਕਾਂ ਨੂੰ ਇਸ ਦਿਨ ਯਾਦ ਕਰਨ ਅਤੇ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਵਿਚ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਦਾ ਉਦੇਸ਼ ਵੀ ਇਸ ਦਿਵਸ ਨੂੰ ਪੁਸਤਕ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਕਾਰਨ ਬਣਿਆ। 
ਇਸ ਵਿਸ਼ੇਸ਼ ਮੌਕੇ 'ਤੇ ਸੰਸਥਾ ਯੂਨੈਸਕੋ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ' ਦਾ ਦਰਜਾ ਪ੍ਰਧਾਨ ਕਰਦੀ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ ਜੋ 23 ਅਪ੍ਰੈਲ ਤੋਂ ਅਗਲੇ ਸਾਲ 22 ਅਪ੍ਰੈਲ ਤੱਕ ਹੁੰਦਾ ਹੈ। 
ਪੁਸਤਕਾਂ ਪੜ੍ਹਨ ਵਿੱਚ ਰੁਚੀ ਪੈਦਾ ਕਰਨ ਲਈ, ਪੁਸਤਕਾਂ ਦੀ ਮਹੱਤਤਾ ਬਾਰੇ ਸਮਝਣ ਲਈ ਕੁਝ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ ਵੀ ਇੱਥੇ ਤੁਹਾਡੇ ਨਾਲ਼ ਸਾਂਝੇ ਕਰਨੇ ਜ਼ਰੂਰੀ ਹਨ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਕਹਿੰਦੇ ਹਨ ਕਿ ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।
ਗੰਗਾਧਰ ਤਿਲਕ ਕਹਿੰਦੇ ਹਨ ਕਿ ਮੈਂ ਨਰਕ ਵਿਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਪੁਸਤਕਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।
ਗੁਰਦਿਆਲ ਸਿੰਘ ਕਹਿੰਦੇ ਹਨ ਕਿ ਜੇਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।
ਰਸੂਲ ਹਮਜ਼ਾਤੋਵ ਕਹਿੰਦੇ ਹਨ ਕਿ ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।
ਥਾਮਸ ਕਾਰਲਾਇਲ ਕਹਿੰਦੇ ਹਨ ਕਿ ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।
ਸਿਸਰੋ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਘਰ 'ਚ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ। 
ਅਜਿਹੇ ਹੋਰ ਮਹਾਨ ਵਿਚਾਰ ਵੱਖੋ-ਵੱਖ ਮਹਾਨ ਸ਼ਖ਼ਸੀਅਤਾਂ ਦੇ ਤਜ਼ੁਰਬੇ ਵਿੱਚੋਂ ਨਿਕਲੇ ਤੁਹਾਨੂੰ ਪੜ੍ਹਨ ਤੇ ਸਮਝਣ ਲਈ ਮਿਲ਼ ਜਾਣਗੇ।ਪੜ੍ਹਦਿਆਂ-ਪੜ੍ਹਦਿਆਂ ਤੁਸੀਂ ਖ਼ੁਦ ਅਜਿਹੇ ਵਿਚਾਰ ਦੇਣ ਦੇ ਯੋਗ ਹੋ ਜਾਵੋਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਵਿਚਾਰਾਂ ਤੋਂ ਪ੍ਰਭਾਵਿਤ ਹੋਕੇ ਪ੍ਰੇਰਿਤ ਮਹਿਸੂਸ ਕਰਨਗੀਆਂ। ਇਹ ਸਭ ਕੁਝ ਤਾਂ ਹੀ ਸੰਭਵ ਹੋਵੇਗਾ ਜੇ ਤੁਹਾਡੀ ਪੜ੍ਹਨ ਦੀ ਰੁਚੀ,ਪੜ੍ਹਨ ਦੇ ਜਨੂੰਨ ਤੱਕ ਦਾ ਸਫ਼ਰ ਤੈਅ ਕਰੇਗੀ। ਤੁਸੀਂ ਇਹ ਸਫ਼ਰ ਆਪਣੇ ਘਰ ਤੋਂ ਮਾਂ-ਪਿਓ ਦੇ ਸਹਿਯੋਗ ਨਾਲ਼ ਸਕੂਲ/ਕਾਲਜ ਅਧਿਆਪਕ ਸਾਹਿਬਾਨ ਦੀ ਯੋਗ ਅਗਵਾਈ ਸਦਕਾ ਸੋਹਣਾ ਤੈਅ ਕਰੋਂਗੇ। ਅਧਿਆਪਨ ਕਿੱਤੇ ਨਾਲ਼ ਜੁੜੇ ਹਰ ਇਨਸਾਨ ਦਾ ਇਹ  ਨੈਤਿਕ ਫ਼ਰਜ਼ ਵੀ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੀ ਵੱਧ ਤੋਂ ਵੱਧ ਪੁਸਤਕਾਂ ਨਾਲ਼ ਜੋੜੇ। ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਮਾਪੇ ਤੇ ਅਧਿਆਪਕ ਦੋਵਾਂ ਨੂੰ ਹੀ ਪਹਿਲਾਂ ਖ਼ੁਦ ਕਿਤਾਬਾਂ ਪੜ੍ਹਨ ਦਾ ਮੋਹ ਪਾਲਣਾ ਲਾਜ਼ਮੀ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਸਾਡੇ ਸਭ ਦੇ ਘਰ ਵਿੱਚ ਘੱਟੋ-ਘੱਟ ਇੱਕ ਇੱਕ ਪੁਸਤਕਾਲਿਆ (ਕਿਤਾਬ ਘਰ) ਜ਼ਰੂਰ ਹੋਣਾ ਚਾਹੀਦਾ। ਸਭ ਤੋਂ ਸੋਹਣੀ ਗੱਲ ਸਾਡੇ ਪਰਿਵਾਰਾਂ ਵਿੱਚ ਮਾਂਵਾਂ, ਧੀਆਂ, ਪਤਨੀਆਂ ਦੇ ਵੀ ਵੱਖੋ-ਵੱਖ ਕਮਰਿਆਂ ਵਿੱਚ ਨਿੱਕੇ-ਨਿੱਕੇ ਕਿਤਾਬ ਘਰ ਹੋਣ ਤਾਂ ਸੱਚੀਂ ਸੋਨੇ ਤੇ ਸੁਹਾਗਾ ਹੋ ਨਿਬੜੇਗਾ। ਇੱਥੇ ਨਾਲ਼ ਹੀ ਇਹ ਕੋਸ਼ਸ਼ ਵੀ ਬਹੁਤ ਚੰਗੀ ਰਹੇਗੀ ਕਿ ਜਨਮ-ਦਿਨ 'ਤੇ ਕਿਤਾਬਾਂ ਦੇ ਤੋਹਫ਼ੇ ਦਿੱਤੇ ਜਾਣ, ਵਿਆਹ ਸਮਾਗਮਾਂ ਦੌਰਾਨ( ਕੋਸ਼ਸ਼ ਰਹੇ ਹਰ ਖ਼ੁਸ਼ੀ ਗਮੀ ਮੌਕੇ) ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਜ਼ਰੂਰ ਲਗਵਾਈਆਂ ਜਾਣ, ਹੋ ਸਕਦਾ ਇਸੇ ਬਹਾਨੇ ਬੰਦ ਕਮਰਿਆਂ ਵਿੱਚ ਪਈਆਂ ਕਿਤਾਬਾਂ ਕਿਸੇ ਦੀ ਜ਼ਿੰਦਗੀ ਦੇ ਨਵੇਂ ਰਾਹ ਖੋਲ੍ਹ ਦੇਣ। ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਉਹਨਾਂ ਅੱਗੇ ਚੰਗੀਆਂ-ਚੰਗੀਆਂ ਪੁਸਤਕਾਂ ਦੀ ਸਮੇਂ-ਸਮੇਂ ਸਿਫ਼ਤ ਕਰਦੇ ਰਹੋ,ਪੜ੍ਹਨ ਦਾ ਸਬੱਬ ਬੱਚੇ ਯਕੀਕਨ ਆਪਣੇ-ਆਪ ਬਣਾਉਣਗੇ। ਅਖ਼ੀਰ ਤੇ ਮੇਰੀ ਕਲਮ ਤੇ ਮੇਰੇ ਇਲਮ ਹਿੱਸੇ ਜੋ ਕਿਤਾਬ ਦੇ ਅਰਥ ਆਏ ਇਹਨਾਂ ਨੂੰ ਸਮਝਣ ਦੀ ਕੋਸ਼ਸ਼ ਜ਼ਰੂਰ ਕਰਨਾ। 
ਕਿ-ਕੱਕੇ ਸਿਹਾਰੀ ਨੇ ਦੇਣਾ 'ਕਿਰਦਾਰ' ਤੈਨੂੰ 
ਤਾ-ਤੱਤਾ ਕੰਨਾ ਰੱਖੇਗਾ 'ਤਾਲੀਮ' ਕੋਲ਼ ਤੇਰੇ।
ਬ-ਬੱਬਾ ਬਖ਼ਸ਼ੇਗਾ ਕੋਈ 'ਬਖ਼ਸ਼ੀਸ਼' ਐਸੀ,  
ਸਦਾ ਜਿਉਂਦੇ ਰਹਿਣਗੇ ਜੱਗ ਤੇ 'ਬੋਲ' ਤੇਰੇ।

Comments

Popular posts from this blog

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ ………………………………… ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਹਰਿਆਣਾ ਵਲੋਂ ਸਲਾਨਾ 18ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ 10 ਪ੍ਰਸਿੱਧ ਕਵੀਆਂ ਨੇ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਿਆ। ਇਸ ਕਵੀ ਦਰਬਾਰ ਦੌਰਾਨ ਗੁਰਚਰਨ ਸਿੰਘ ਚਰਨ, ਡਾ ਸਰਬਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਅਮਰਜੀਤ ਸਿੰਘ ਪਟਿਆਲਵੀ, ਥੰਮਣ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਖਾਲਸਾ, ਬਲਬੀਰ ਸਿੰਘ ਕਮਲ,ਆਦਿ ਕਵੀਆਂ ਤੋਂ ਇਲਾਵਾ ਯਮੁਨਾ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਈ ਮਨਵਿੰਦਰ ਸਿੰਘ ਰੂਬਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਲਾਨਾ ਅਵਾਰਡ ਚਮਕੌਰ ਤੇ ਸਰਹਿੰਦ ਪ੍ਰੋ ਦਲਬੀਰ ਸਿੰਘ ਰਿਆੜ ਜਲੰਧਰ ਵਾਲਿਆਂ ਨੂੰ ਦਿੱਤਾ ਗਿਆ। ਛੇ  ਮਹਾਂ ਕਾਵਿ ਲਿਖਣ ਬਦਲੇ ਭਾਈ ਗੁਰਦਿਆਲ ਸਿੰਘ ਨਿਮਰ ਨੂੰ ਭਾਈ ਗੁਰਦਾਸ ਸਟੱਡੀ ਸਰਕਲ ਆਗਰਾ ਵਲੋਂ ਭਾਈ ਗੁਰਦਾਸ ਯਾਦਗਾਰੀ ਅਵਾਰਡ ਦਿੱਤਾ ਗਿਆ ਇਸ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੀਆਂ ਵੱਖ ਵੱਖ ਸਭਾਵਾਂ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਯਮੁਨਾ ਨਗਰ ਦੇ ਮੁੱਖ ਸੇਵਾਦਾਰ ਸ੍ਰ ਗੁਰਬਖ਼ਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ...