Skip to main content

ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਅਤੇ ਤਸਕਰੀ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਹੁਕਮ: ਡੀ ਸੀ

ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਅਤੇ ਤਸਕਰੀ ਖਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਹੁਕਮ: ਡੀ ਸੀ 

ਜਲੰਧਰ: 

ਜ਼ਿਲ੍ਹੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਅਤੇ ਤਸਕਰੀ ਖਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਤਾਂ ਜੋ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਸਕੇ। 


ਰਾਜ ਪੱਧਰੀ ਵਰਚੂਅਲ ਸਮੀਖਿਆ ਮੀਟਿੰਗ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੀਆਂ ਡਿਸਟਿਲਰੀਆਂ, ਗੋਦਾਮਾਂ, ਵੇਅਰ ਹਾਊਸਿਜ਼, ਕੋਲਡ ਸਟੋਰ ਆਦਿ 24 ਘੰਟੇ ਸੀ.ਸੀ.ਟੀ.ਵੀ. ਦੀ ਨਿਗਰਾਨੀ ਹੇਠ ਰੱਖੇ ਜਾਣ ਤਾਂ ਜੋ ਬਿਨਾਂ ਉਚਿਤ ਲਾਇਸੈਂਸ ਤੋਂ ਕੋਈ ਵੀ ਸ਼ਰਾਬ ਬਾਹਰ ਨਾ ਜਾ ਸਕੇ ।ਉਨ੍ਹਾਂ ਸ਼ਰਾਬ ਦੇ ਠੇਕਿਆਂ, ਢਾਬਿਆਂ ਅਤੇ ਹੋਰ ਥਾਵਾਂ ਦੀ 24 ਘੰਟੇ ਨਿਗਰਾਨੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜਿਨ੍ਹਾਂ ਨੂੰ ਅਣ-ਅਧਿਕਾਰਤ ਸ਼ਰਾਬ ਦੇ ਭੰਡਾਰਨ ਲਈ ਸੰਭਾਵੀ ਸਟੋਰੇਜ ਪੁਆਇੰਟਾਂ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਅਤੇ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੌਕਸੀ ਵਧਾਉਣ ਕਾਰਨ ਪਿਛਲੇ ਦਸੰਬਰ ਮਹੀਨੇ ਵਿੱਚ ਕੁੱਲ 3.62 ਲੱਖ ਲੀਟਰ ਲਾਹਣ ਜ਼ਬਤ ਕੀਤੀ ਗਈ ਜਦਕਿ ਪਿਛਲੇ ਸੱਤ ਮਹੀਨਿਆਂ ਵਿੱਚ 7.12 ਲੱਖ ਲੀਟਰ ਬਰਾਮਦ ਕਰਕੇ ਨਸ਼ਟ ਕੀਤੀ ਗਈ।ਇਸੇ ਤਰ੍ਹਾਂ ਪਿਛਲੇ ਸਾਲ ਇੱਕ ਬੋਟਲਿੰਗ ਪਲਾਂਟ ਦੇ ਮਾਮਲੇ ਵਿੱਚ 16 ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਸਤਲੁਜ ਦਰਿਆ ਦੇ ਇਲਾਕੇ ਵਿੱਚ ਛਾਪੇਮਾਰੀ ਕਰਕੇ ਇੱਕ ਦਿਨ ਵਿੱਚ 2.10 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ।
 ਉਨ੍ਹਾਂ ਜਲੰਧਰ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਕਸਦ ਲਈ ਤਹਿਸੀਲ ਅਤੇ ਸਬ ਡਵੀਜ਼ਨ ਪੱਧਰ 'ਤੇ ਆਬਕਾਰੀ ਵਿਭਾਗ ਦੇ ਨਾਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਲੋਂ ਵਧੇਰੇ ਠੋਸ ਉਪਰਾਲੇ ਕੀਤੇ ਜਾਣ।
 ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਸ਼ਰਾਬ ਬਣਾਉਣ ਲਈ ਕੱਚੇ ਮਾਲ ਵਜੋਂ ਵਰਤੇ ਜਾ ਸਕਣ ਵਾਲੇ ਅਲਕੋਹਲ/ਸਪਿਰਿਟ/ਕੈਮੀਕਲ ਦੀ ਸਪਲਾਈ ਨੂੰ ਰੋਕਣ ਲਈ ਵਿਸ਼ੇਸ਼ ਨਾਕੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਿਸਟਰੀ ਸ਼ੀਟਰ ਦੀਆਂ ਗਤੀਵਿਧੀਆਂ 'ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।
 ਇਸ ਮੌਕੇ ਡੀ.ਈ.ਟੀ.ਸੀ. ਜਸਕਰਨ ਸਿੰਘ ਬਰਾੜ, ਸਹਾਇਕ ਕਮਿਸ਼ਨਰ ਆਬਕਾਰੀ ਹਨੂਮੰਤ ਸਿੰਘ, ਰਣਨੀਤ ਸਿੰਘ, ਆਬਕਾਰੀ ਅਫ਼ਸਰ ਹਰਜੋਤ ਬੇਦੀ ਆਦਿ ਮੌਜੂਦ ਸਨ।

 

Comments

Post a Comment

Popular posts from this blog

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ ………………………………… ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਹਰਿਆਣਾ ਵਲੋਂ ਸਲਾਨਾ 18ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ 10 ਪ੍ਰਸਿੱਧ ਕਵੀਆਂ ਨੇ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਿਆ। ਇਸ ਕਵੀ ਦਰਬਾਰ ਦੌਰਾਨ ਗੁਰਚਰਨ ਸਿੰਘ ਚਰਨ, ਡਾ ਸਰਬਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਅਮਰਜੀਤ ਸਿੰਘ ਪਟਿਆਲਵੀ, ਥੰਮਣ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਖਾਲਸਾ, ਬਲਬੀਰ ਸਿੰਘ ਕਮਲ,ਆਦਿ ਕਵੀਆਂ ਤੋਂ ਇਲਾਵਾ ਯਮੁਨਾ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਈ ਮਨਵਿੰਦਰ ਸਿੰਘ ਰੂਬਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਲਾਨਾ ਅਵਾਰਡ ਚਮਕੌਰ ਤੇ ਸਰਹਿੰਦ ਪ੍ਰੋ ਦਲਬੀਰ ਸਿੰਘ ਰਿਆੜ ਜਲੰਧਰ ਵਾਲਿਆਂ ਨੂੰ ਦਿੱਤਾ ਗਿਆ। ਛੇ  ਮਹਾਂ ਕਾਵਿ ਲਿਖਣ ਬਦਲੇ ਭਾਈ ਗੁਰਦਿਆਲ ਸਿੰਘ ਨਿਮਰ ਨੂੰ ਭਾਈ ਗੁਰਦਾਸ ਸਟੱਡੀ ਸਰਕਲ ਆਗਰਾ ਵਲੋਂ ਭਾਈ ਗੁਰਦਾਸ ਯਾਦਗਾਰੀ ਅਵਾਰਡ ਦਿੱਤਾ ਗਿਆ ਇਸ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੀਆਂ ਵੱਖ ਵੱਖ ਸਭਾਵਾਂ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਯਮੁਨਾ ਨਗਰ ਦੇ ਮੁੱਖ ਸੇਵਾਦਾਰ ਸ੍ਰ ਗੁਰਬਖ਼ਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ...