Skip to main content

ਸੀ.ਐਚ.ਸੀ. ਮੰਡ ਭੰਡੇਰ ’ਚ ਆਯੋਜਿਤ ਸਿਹਤ ਮੇਲੇ ’ਚ 30 ਪਿੰਡਾਂ ਦੇ 400 ਤੋਂ ਵੱਧ ਲੋਕਾਂ ਨੇ ਉਠਾਇਆ ਲਾਭ

ਸੀ.ਐਚ.ਸੀ. ਮੰਡ ਭੰਡੇਰ ’ਚ ਆਯੋਜਿਤ ਸਿਹਤ ਮੇਲੇ ’ਚ 30 ਪਿੰਡਾਂ ਦੇ 400 ਤੋਂ ਵੱਧ ਲੋਕਾਂ ਨੇ ਉਠਾਇਆ ਲਾਭ

-ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਜ਼ਿਲ੍ਹੇ ਦੇ ਸਾਰੇ ਹੈਲਥ ਬਲਾਕਾਂ ’ਚ 22 ਅਪ੍ਰੈਲ ਤੱਕ ਲਗਾਏ ਜਾਣਗੇ ਸਿਹਤ ਮੇਲੇ : ਸਿਵਲ ਸਰਜਨ

-ਕਿਹਾ, ਸਿਹਤ ਮੇਲਿਆਂ ’ਚ ਇਕ ਹੀ ਛੱਤ ਹੇਠਾਂ ਮਾਹਿਰ ਡਾਕਟਰਾਂ ਵਲੋਂ ਕੀਤਾ ਜਾ ਰਿਹੈ ਮੁਫ਼ਤ ਚੈਕਅਪ, ਟੈਸਟ, ਦਵਾਈਆਂ ਤੇ ਕਾਊਂਸਲਿੰਗ ਦੀਆਂ ਸੇਵਾਵਾਂ
-ਸੀ.ਐਚ.ਸੀ. ਭੂੰਗਾ ਤੇ ਬੁਢਾਬੜ ’ਚ 19 ਨੂੰ ਲੱਗੇਗਾ ਬਲਾਕ ਪੱਧਰੀ ਸਿਹਤ ਮੇਲਾ

ਹੁਸ਼ਿਆਰਪੁਰ, 18 ਅਪ੍ਰੈਲ: ਸੰਦੀਪ ਡਰੋਲੀ 


ਸਿਹਤ ਵਿਭਾਗ ਪੰਜਾਬ ਵਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ 18 ਤੋਂ 22 ਅਪ੍ਰੈਲ ਤੱਕ ਜ਼ਿਲ੍ਹੇ ਦੇ ਸਾਰੇ ਹੈਲਥ ਬਲਾਕਾਂ ਵਿਚ ਬਲਾਕ ਪੱਧਰੀ ਸਿਹਤ ਮੇਲਿਆਂ ਦੀ ਕੜੀ ਵਿਚ ਅੱਜ ਸਿਵਲ ਸਰਜਨ ਡਾ. ਪਰਮਿੰਦਰ ਕੌਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਸ.ਪੀ. ਸਿੰਘ (ਇੰਚਾਰਜ ਸੀ.ਐਚ.ਸੀ. ਮੰਡ ਭੰਡੇਰ) ਦੀ ਪ੍ਰਧਾਨਗੀ ਵਿਚ ਸੀ.ਐਚ.ਸੀ. ਮੰਡ ਭੰਡੇਰ ਵਿਖੇ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਨੂੰ ਬੁਨਿਆਦੀ ਅਤੇ ਬੇਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਅਤੇ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਪ੍ਰਤੀ ਜਾਗਰੂਕ ਤੇ ਬਚਾਅ ਸਬੰਧੀ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਿਹਤ ਮੇਲੇ ਵਿਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਬਲਾਕ ਪੱਧਰੀ ਸਿਹਤ ਮੇਲੇ ਜ਼ਰੂਰਤਮੰਦ ਲੋਕਾਂ ਲਈ ਲਾਭਦਾਇਕ ਸਾਬਤ ਹੋਣਗੇ, ਕਿਉਂਕਿ ਇਨ੍ਹਾਂ ਮੇਲਿਆਂ ਵਿਚ ਇਕ ਹੀ ਛੱਤ ਹੇਠ ਵੱਖ-ਵੱਖ ਬੀਮਾਰੀਆਂ ਦੇ ਸਬੰਧਤ ਡਾਕਟਰਾਂ ਵਲੋਂ ਚੈਕਅਪ, ਟੈਸਟ, ਦਵਾਈਆਂ ਅਤੇ  ਕਾਊਂਸਲਿੰਗ   ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਲੋਕਾਂ ਨੂੰ ਬੀਮਾਰੀਆਂ ਅਤੇ ਇਨ੍ਹਾਂ ਦੇ ਬਚਾਅ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਿਹਤ ਸੰਸਥਾਵਾਂ ’ਤੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਲਈ ਮੁਫ਼ਤ ਸੇਵਾਵਾਂ, ਪਰਿਵਾਰ ਨਿਯੋਜਨ, ਮੁਫ਼ਤ ਸੇਵਾ 108, ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 104, ਦੂਰ-ਦੁਰਾਡੇ ਪਿੰਡਾਂ ਦੇ ਨਿਵਾਸੀਆਂ ਲਈ ਮੋਬਾਇਲ ਮੈਡੀਕਲ ਯੂਨਿਟ (ਐਮ.ਐਮ.ਯੂ.) ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ (ਆਰ.ਬੀ.ਐਸ.ਕੇ), ਨਸ਼ਾ ਮੁਕਤੀ ਤੇ ਮੁੜ ਵਸੇਬਾ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ, ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਮੁੱਖ ਤੌਰ ’ਤੇ ਚਲਾਈਆਂ ਜਾ ਰਹੀਆਂ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਸਿਹਤ ਮੇਲੇ ਹਰ ਇਕ ਬਲਾਕ ਵਿਚ 22 ਅਪ੍ਰੈਲ ਤੱਕ ਲੱਗਣਗੇ, ਜਿਸ ਤਹਿਤ ਸੀ.ਐਚ.ਸੀ. ਭੂੰਗਾ ਤੇ ਬੁਢਾਬੜ ਵਿਚ 19 ਅਪ੍ਰੈਲ ਨੂੰ, ਸੀ.ਐਚ.ਸੀ. ਹਾਰਟਾ ਬੱਡਲਾ ਤੇ ਹਾਜੀਪੁਰ ਵਿਚ 20 ਨੂੰ, ਸੀ.ਐਚ.ਸੀ. ਟਾਂਡਾ ਤੇ ਪੀ.ਐਚ.ਯੂ. ਪਾਲਦੀ ਵਿਚ 21 ਨੂੰ ਅਤੇ ਸੀ.ਐਚ.ਸੀ. ਚੱਕੋਵਾਲ ਤੇ ਸੀ.ਐਸ.ਸੀ. ਪੋਸੀ ਵਿਚ 22 ਅਪ੍ਰੈਲ ਨੂੰ ਇਹ ਬਲਾਕ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਸਿਹਤ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਵੱਖ-ਵੱਖ ਬੀਮਾਰੀਆਂ ਤੇ ਇਨ੍ਹਾਂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ, ਨਸ਼ੇ ਨਾਲ ਸਿਹਤ ਤੇ ਪੈਂਦੇ ਮਾੜੇ ਪ੍ਰਭਾਵ ਅਤੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਦੱਸਿਆ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਕਰੀਬ 30 ਪਿੰਡਾਂ ਦੇ ਲਗਭਗ 400 ਨਿਵਾਸੀਆਂ ਨੇ ਇਸ ਸਿਹਤ ਮੇਲੇ ਦਾ ਲਾਭ ਪ੍ਰਾਪਤ ਕੀਤਾ। ਇਸ ਮੇਲੇ ਵਿਚ ਆਯੂਸ਼ਮਾਨ ਭਾਰਤ ਸਿਹਤ ਕਾਰਡ, ਦਿਵਆਂਗ ਵਿਅਕਤੀਆਂ ਦੇ ਸਰਟੀਫਿਕੇਟ, ਕੋਵਿਡ ਵੈਕਸੀਨੇਸ਼ਨ ਅਤੇ ਯੋਗ ਸੈਸ਼ਨ ਵੀ ਲਗਾਏ ਗਏ। ਇਸ ਮੇਲੇ ਵਿਚ ਡਾ. ਸਾਹਿਲ ਪਵਨ, ਡਾ. ਅਨੁਰਿੰਦਰ ਰਾਜੂ, ਡਾ. ਵਰੁਣ ਨਈਅਰ, ਡਾ. ਟੀ.ਐਸ. ਕਲਸੀ, ਡਾ. ਦੀਪਕ ਸ਼ਰਮਾ, ਡਾ. ਰਿਚਾ ਸ਼ਰਮਾ, ਡਾ. ਹਰਦੀਪ ਸਿੰਘ, ਰਮਨਦੀਪ ਕੌਰ ਟੈਲੀ ਕੰਸਲਟੇਸ਼ਨ, ਰਾਜੀਵ ਸ਼ਰਮਾ ਆਦਿ ਵਲੋਂ ਸੇਵਾਵਾਂ ਨਿਭਾਈਆਂ ਗਈਆਂ।

Comments

Popular posts from this blog

ਪੋ੍. ਹਰਬੰਸ ਸਿੰਘ ਕਾਲਰਾ ਦੀ ਸੜਕ ਹਾਦਸੇ ਵਿਚ ਮੌਤ ਤੇ ਵਰਲਡ ਰਾਜਪੂਤ ਔਰਗੇਨਾਈਜੇਸ਼ਨ ਵਲੋਂ ਦੁੱਖ ਦਾ ਡੂੰਘਾ ਪ੍ਰਗਟਾਵਾ (ਭੱਟੀ, ਸਰੋਆ)

ਆਦਮਪੁਰ 23 ਮਈ ਇਥੋ ਦੇ ਨਜ਼ਦੀਕੀ ਪਿੰਡ ਕਾਲਰਾ ਦੇ ਵਿਅਕਤੀ ਪੋ੍. ਹਰਬੰਸ ਸਿੰਘ ਕਾਲਰਾ ਦੀ ਇੱਕ ਐਕਸੀਡੈਂਟ ਨਾਲ ਹੋਈ ਮੌਤ ਤੇ ਵਰਲਡ ਰਾਜਪੂਤ ਔਰਗੇਨਾਈਜੇਸ਼ਨ ਵਲੋਂ 2 ਮਿੰਟ ਦਾ ਮੋਨ ਰੱਖ ਕੇ ਦੁੱਖ ਪ੍ਗਟ ਕੀਤਾ ਗਿਆ| ਇਸ ਮੌਕੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਰਵਿੰਦਰ ਸਿੰਘ ਸਰੋਆ ਤੇ ਨਛੱਤਰ ਸਿੰਘ ਭੱਟੀ ਨੇ ਦੱਸਿਆ ਕਿ ਸ. ਹਰਬੰਸ ਸਿੰਘ ਕਾਲਰਾ ਜੀ ਧਾਰਮਿਕ ਖੇਤਰ ਵਿਚ ਬਹੁੱਤ ਸਤਿਕਾਰਯੋਗ ਵਿਅਕਤੀ ਸਨ| ਉਹਨਾਂ ਦੀ ਇਸ ਬੇਵਕਤ ਹੋਈ ਮੌਤ ਦਾ ਸਮੁੱਚੀ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ| ਇਸ ਮੌਕੇ ਤੇ  ਅਵਤਾਰ ਸਿੰਘ ਡੋਡ ਯੂ.ਐਸ.ਏ., ਕੁਲਦੀਪ ਮਿਨਹਾਸ ਕਨੇਡਾ, ਰੌਸ਼ਨ ਮਿਨਹਾਸ ਯੂ.ਐਸ.ਏ., ਸਲਿੰਦਰ ਭੱਟੀ ਕਨੇਡਾ, ਦਲਵਿੰਦਰ ਪਰਮਾਰ ਯੂ.ਕੇ., ਪਰਵਿੰਦਰ ਸਰੋਆ ਯੂ.ਕੇ (ਸਿੱਖ ਚੈਨਲ), ਗਗਨ ਮਿਨਹਾਸ ਯੂ.ਐਸ.ਏ., ਸੋਨੂੰ ਸਰੋਆ ਯੂ.ਐਸ.ਏ., ਸਨੀ ਸਰੋਆ ਯੂ.ਐਸ.ਏ., ਕਰਨ ਯੂ.ਐਸ.ਏ. ਕੁਲਵੰਤ ਪਰਮਾਰ ਕਨੇਡਾ, ਬਿੱਲਾ ਕਨੇਡਾ, ਰਾਣਾ ਕਨੇਡਾ,  ਅੰਮਿ੍ਤ ਯੂ.ਐਸ..,  ਸ. ਗੁਰਮੀਤ ਸਿੰਘ ਫੁਗਲਾਣਾ, ਡਾ. ਜਸਵੀਰ ਸਿੰਘ ਪਰਮਾ, ਸ. ਡਾ. ਦਲਜੀਤ ਸਿੰਘ, ਤਰਸੇਮ ਸਰੋਆ, ਅਮਰਜੀਤ ਸਿੰਘ ਭੱਟੀ, ਹਰਦੀਪ ਪਵਾਰ, ਜਤਿੰਦਰ ਇਟਲੀ, ਗੁਰਮੋਹਨ ਇਟਲੀ, ਦਲਜੀਤ ਭੱਟੀ ਇਟਲੀ, ਮਿਕੂ ਮਿਨਹਾਸ ਇਟਲੀ, ਪਰਵਿੰਦਰ ਮਿਨਹਾਸ (ਸਾਬੀ) ਪਧਿਆਣਾ, ਗੁਰਮੇਲ ਭੱਟੀ ਇਟਲੀ, ਸੁਖਦੇਵ ਅਸਟਰੀਆ, ਸਤਿੰਦਰ ਪਰਹਾਰ ਇਟਲੀ, ਭੱਟੀ, ਸ਼ੀ੍ ਬੂਟਾ ਰ...

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ ………………………………… ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਹਰਿਆਣਾ ਵਲੋਂ ਸਲਾਨਾ 18ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ 10 ਪ੍ਰਸਿੱਧ ਕਵੀਆਂ ਨੇ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਿਆ। ਇਸ ਕਵੀ ਦਰਬਾਰ ਦੌਰਾਨ ਗੁਰਚਰਨ ਸਿੰਘ ਚਰਨ, ਡਾ ਸਰਬਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਅਮਰਜੀਤ ਸਿੰਘ ਪਟਿਆਲਵੀ, ਥੰਮਣ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਖਾਲਸਾ, ਬਲਬੀਰ ਸਿੰਘ ਕਮਲ,ਆਦਿ ਕਵੀਆਂ ਤੋਂ ਇਲਾਵਾ ਯਮੁਨਾ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਈ ਮਨਵਿੰਦਰ ਸਿੰਘ ਰੂਬਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਲਾਨਾ ਅਵਾਰਡ ਚਮਕੌਰ ਤੇ ਸਰਹਿੰਦ ਪ੍ਰੋ ਦਲਬੀਰ ਸਿੰਘ ਰਿਆੜ ਜਲੰਧਰ ਵਾਲਿਆਂ ਨੂੰ ਦਿੱਤਾ ਗਿਆ। ਛੇ  ਮਹਾਂ ਕਾਵਿ ਲਿਖਣ ਬਦਲੇ ਭਾਈ ਗੁਰਦਿਆਲ ਸਿੰਘ ਨਿਮਰ ਨੂੰ ਭਾਈ ਗੁਰਦਾਸ ਸਟੱਡੀ ਸਰਕਲ ਆਗਰਾ ਵਲੋਂ ਭਾਈ ਗੁਰਦਾਸ ਯਾਦਗਾਰੀ ਅਵਾਰਡ ਦਿੱਤਾ ਗਿਆ ਇਸ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੀਆਂ ਵੱਖ ਵੱਖ ਸਭਾਵਾਂ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਯਮੁਨਾ ਨਗਰ ਦੇ ਮੁੱਖ ਸੇਵਾਦਾਰ ਸ੍ਰ ਗੁਰਬਖ਼ਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਸੰਤੋਸ਼ ਕੁਮਾਰ ਗੋਗੀ

* ਪ੍ਰਾਈਵੇਟ ਸਕੂਲਾਂ ਦੀ ਜਿਆਦਤੀ ਦੇ ਮੁੱਦੇ ‘ਤੇ ਕੀਤੀ ਚਰਚਾ ਫਗਵਾੜਾ 22 ਅਪ੍ਰੈਲ ( ਆਰ.ਡੀ.ਰਾਮਾ ) -  ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ (ਐਸ.ਸੀ. ਵਿੰਗ) ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਦੇ ਸਿੱਖਿਆ ਤੇ ਖੇਡ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੇਅਰ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਸਿੱਖਿਆ ਮੰਤਰੀ ਨੂੰ ਜਿਲ੍ਹਾ ਕਪੂਰਥਲਾ ਦੇ ਪ੍ਰਾਈਵੇਟ ਸਕੂਲਾਂ ਬਾਰੇ ਬੱਚਿਆਂ ਦੇ ਮਾਪਿਆਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨਾਲ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਲਾਨਾ ਖਰਚੇ ਅਤੇ ਦਾਖਲਾ ਫੀਸ ਦੇ ਨਾਮ ਤੇ ਮਾਪਿਆਂ ਤੋਂ ਨਿਜੀ ਸਕੂਲਾਂ ਵਲੋਂ ਬਹੁਤ ਜਿਆਦਾ ਵਸੂਲੀ ਕੀਤੀ ਜਾ ਰਹੀ ਹੈ। ਜੇਕਰ ਕੋਈ ਮਾਂ-ਬਾਪ ਬੱਚੇ ਦਾ ਸਕੂਲ ਬਦਲਣਾ ਚਾਹੁੰਦੇ ਹਨ ਤਾਂ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਵਿਚ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਲੋੜੀਂਦੇ ਸਟਾਫ ਦੀ ਕਮੀ ਅਤੇ ਹੋਰ ਮੁਢਲੀਆਂ ਸਹੂਲਤਾ ਦੀ ਘਾਟ ਬਾਰੇ ਵੀ ਜਾਣੂ ਕਰਵਾਇਆ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਬੇਨਤੀ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਮਹਿੰਗੀਆਂ ਕਿਤਾਬਾਂ ਦੀ ਜਗ੍ਹਾ ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀਆਂ ਕਿਤਾਬਾਂ ਪੜ੍ਹਾਉਣ ਵਲ ਜੋਰ ਦਿੱਤਾ ਜਾਵੇ। ਕਿਉਂਕਿ ਇਹ ਕਿਤ...