Skip to main content

ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦਫ਼ਤਰ ਨਵਾਂਸ਼ਹਿਰ ਤੇ ਗਰਨੇਡ ਹਮਲਾ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼; ਤਿੰਨ ਗਿ੍ਰਫਤਾਰ

ਡਾਇਰੈਕਟਰ ਜਨਰਲ ਪੁਲਿਸ,ਪੰਜਾਬ
ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦਫ਼ਤਰ ਨਵਾਂਸ਼ਹਿਰ ਤੇ ਗਰਨੇਡ ਹਮਲਾ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪਰਦਾਫਾਸ਼; ਤਿੰਨ ਗਿ੍ਰਫਤਾਰ

ਦੋਸ਼ੀਆਂ ਕੋਲੋਂ ਇੱਕ ਜਿੰਦਾ ਹੈਂਡ ਗਰਨੇਡ ਬਰਾਮਦ
ਪਾਕਿਸਤਾਨ ਅਧਾਰਤ ਗਿਰੋਹ ਦਾ ਮੁਖੀ ਹਰਵਿੰਦਰ ਸਿੰਘ ਉਰਫ਼ ਰਿੰਦਾ ਸੀ ਮੁੱਖ ਸਾਜ਼ਿਸ਼ਘਾੜਾ: ਡੀਜੀਪੀ ਪੰਜਾਬ


ਚੰਡੀਗੜ/ਸ਼ਹੀਦ ਭਗਤ ਸਿੰਘ ਨਗਰ 18 ਅਪ੍ਰੈਲ :(ਆਰ.ਡੀ.ਰਾਮਾ)-

ਪੰਜਾਬ ਪੁਲਿਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਚਲਾਏ ਜਾ ਰਹੇ ਪਾਕਿ ਅਧਾਰਾਤ  ਅੱਤਵਾਦੀ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਦੋਸ਼ੀਆਂ ਨੁੂੰ ਗਿ੍ਰਫਤਾਰ ਕਰਕੇ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਉੱਤੇ ਹੋਏ ਹੈਂਡ ਗਰਨੇਡ ਹਮਲੇ  ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਸ੍ਰੀ ਵੀ.ਕੇ. ਭਾਵਰਾ ਨੇ ਸੋਮਵਾਾਰ  ਨੂੰ ਦਿੱਤੀ।


ਜ਼ਿਕਰਯੋਗ ਹੈ ਕਿ 7 ਅਤੇ 8 ਨਵੰਬਰ,2021 ਦੇ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਕਰਮੀਆਂ ਨੂੰ ਮਾਰਨ ਦੇ ਇਰਾਦੇ ਨਾਲ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਵਿਖੇ  ਹੈਂਡ ਗਰਨੇਡ ਸੁੱਟਿਆ ਗਿਆ ਸੀ। ਲਿਹਾਜ਼ਾ, ਸੀ.ਆਈ.ਏ ਦਫ਼ਤਰ ਵਿੱਚ ਮੌਜੂਦ ਪੁਲਿਸ ਕਰਮੀ ਹਮਲੇ ਦੌਰਾਨ ਵਾਲ ਵਾਲ ਬਚ ਗਏ ਸਨ।

ਗਿ੍ਰਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਨਵਾਂਸ਼ਹਿਰ ਦੇ ਪਿੰਡ ਬੈਂਸ ਦੇ ਰਹਿਣ ਵਾਲੇ ਮਨੀਸ਼ ਕੁਮਾਰ ਉਰਫ ਮਨੀ ਉਰਫ ਬਾਬਾ, ਜ਼ਿਲਾ ਜਲੰਧਰ ਦੇ ਗੁਰਾਇਆ  ਦੇ ਪਿੰਡ ਅੱਟਾ ਦੇ ਵਾਸੀ ਰਮਨਦੀਪ ਸਿੰਘ ਉਰਫ ਜੱਖੂ ਅਤੇ ਐਸਬੀਐਸ ਨਗਰ ਦੇ ਪਿੰਡ ਸਾਹਲੋਂ ਵਾਸੀ ਪਰਦੀਪ ਸਿੰਘ ਉਰਫ ਭੱਟੀ ਵਜੋਂ ਹੋਈ ਹੈ। ਪੁਲੀਸ ਨੇ ਮੁਲਜਮਾਂ ਤੋਂ ਇੱਕ ਜਿੰਦਾ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।

ਡੀਜੀਪੀ ਵੀ.ਕੇ ਭਾਵਰਾ ਨੇ ਕਿਹਾ ਕਿ ਵਿਆਪਕ ਅਤੇ ਨਿਰੰਤਰ ਜਾਂਚ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਐਸਬੀਐਸ ਨਗਰ ਪੁਲਿਸ ਨੇ ਇਸ ਹਮਲੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਡੀਜੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਮਨਦੀਪ ਨੇ ਕਬੂਲਿਆ ਕਿ ਉਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ‘ਤੇ ਮਨੀਸ਼ ਨਾਲ ਮਿਲ ਕੇ ਨਵਾਂਸਹਿਰ ਸੀ.ਆਈ.ਏ ਦਫਤਰ ‘ਤੇ ਹੈਂਡ ਗ੍ਰੇਨੇਡ ਸੁੱਟਿਆ ਸੀ, ਜਦਕਿ ਰਿੰਦਾ ਦੇ ਇਸ਼ਾਰੇ ’ਤੇ ਹੀ ਰਮਨਦੀਪ ਨੇ ਲੁਧਿਆਣਾ-ਫਿਰੋਜ਼ਪੁਰ ਰੋਡ  ਵਿਚਲੇ ਕਿਸੇ ਟਿਕਾਣੇ ਤੋਂ ਦੋ ਹੈਂਡ ਗ੍ਰੇਨੇਡ ਪ੍ਰਾਪਤ ਕੀਤੇ ਸਨ।  


ਐਸ.ਐਸ.ਪੀ. ਐਸ.ਬੀ.ਐਸ. ਨਗਰ ਸੰਦੀਪ ਕੁਮਾਰ ਨੇ ਦੱਸਿਆ ਕਿ ਰਮਨਦੀਪ ਦੇ ਖੁਲਾਸੇ ਮੁਤਾਬਕ ਇਕ ਹੈਂਡ ਗ੍ਰੇਨੇਡ ਨਵਾਂਸ਼ਹਿਰ ਵਿੱਚ ਹਮਲੇ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਜਦਕਿ ਉਸਦੇ ਵਰਗਾ ਹੀ ਦੂਸਰਾ  ਜਿੰਦਾ ਪੀ-80 ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ । ਉਹਨਾਂ ਦੱਸਿਆ ਕਿ ਹਰਵਿੰਦਰ ਉਰਫ ਰਿੰਦਾ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਰਮਨਦੀਪ ਨਾਲ 4 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ।



ਜ਼ਿਕਰਯੋਗ ਹੈ ਕਿ ਪੰਜਾਬ, ਚੰਡੀਗੜ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਰਗਰਮ  ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਇੱਕ ਹਿਸਟਰੀਸ਼ੀਟਰ ਹੈ ਅਤੇ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਨੈਚਿੰਗ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਹੈ।


ਦੱਸਣਯੋਗ ਹੈ ਕਿ ਪੁਲਿਸ ਵੱਲੋ ਇਸ ਮਾਮਲੇ ਵਿੱਚ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ 8 ਨਵੰਬਰ, 2021 ਦੀ ਐਫਆਈਆਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 13/16/17/18/18-ਬੀ/20 ਸ਼ਾਮਲ ਕੀਤੀਆਂ ਗਈਆਂ ਹਨ ਜਦਕਿ ਪਹਿਲਾਂ ਇਹ ਮਾਮਲਾ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 307, 427 ਅਤੇ 120-ਬੀ  ਤਹਿਤ ਥਾਣਾ ਸਿਟੀ ਨਵਾਂਸਹਿਰ ਵਿਖੇ ਦਰਜ ਕੀਤਾ ਗਿਆ ਸੀ।
 

Comments

Popular posts from this blog

ਪੋ੍. ਹਰਬੰਸ ਸਿੰਘ ਕਾਲਰਾ ਦੀ ਸੜਕ ਹਾਦਸੇ ਵਿਚ ਮੌਤ ਤੇ ਵਰਲਡ ਰਾਜਪੂਤ ਔਰਗੇਨਾਈਜੇਸ਼ਨ ਵਲੋਂ ਦੁੱਖ ਦਾ ਡੂੰਘਾ ਪ੍ਰਗਟਾਵਾ (ਭੱਟੀ, ਸਰੋਆ)

ਆਦਮਪੁਰ 23 ਮਈ ਇਥੋ ਦੇ ਨਜ਼ਦੀਕੀ ਪਿੰਡ ਕਾਲਰਾ ਦੇ ਵਿਅਕਤੀ ਪੋ੍. ਹਰਬੰਸ ਸਿੰਘ ਕਾਲਰਾ ਦੀ ਇੱਕ ਐਕਸੀਡੈਂਟ ਨਾਲ ਹੋਈ ਮੌਤ ਤੇ ਵਰਲਡ ਰਾਜਪੂਤ ਔਰਗੇਨਾਈਜੇਸ਼ਨ ਵਲੋਂ 2 ਮਿੰਟ ਦਾ ਮੋਨ ਰੱਖ ਕੇ ਦੁੱਖ ਪ੍ਗਟ ਕੀਤਾ ਗਿਆ| ਇਸ ਮੌਕੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਰਵਿੰਦਰ ਸਿੰਘ ਸਰੋਆ ਤੇ ਨਛੱਤਰ ਸਿੰਘ ਭੱਟੀ ਨੇ ਦੱਸਿਆ ਕਿ ਸ. ਹਰਬੰਸ ਸਿੰਘ ਕਾਲਰਾ ਜੀ ਧਾਰਮਿਕ ਖੇਤਰ ਵਿਚ ਬਹੁੱਤ ਸਤਿਕਾਰਯੋਗ ਵਿਅਕਤੀ ਸਨ| ਉਹਨਾਂ ਦੀ ਇਸ ਬੇਵਕਤ ਹੋਈ ਮੌਤ ਦਾ ਸਮੁੱਚੀ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ| ਇਸ ਮੌਕੇ ਤੇ  ਅਵਤਾਰ ਸਿੰਘ ਡੋਡ ਯੂ.ਐਸ.ਏ., ਕੁਲਦੀਪ ਮਿਨਹਾਸ ਕਨੇਡਾ, ਰੌਸ਼ਨ ਮਿਨਹਾਸ ਯੂ.ਐਸ.ਏ., ਸਲਿੰਦਰ ਭੱਟੀ ਕਨੇਡਾ, ਦਲਵਿੰਦਰ ਪਰਮਾਰ ਯੂ.ਕੇ., ਪਰਵਿੰਦਰ ਸਰੋਆ ਯੂ.ਕੇ (ਸਿੱਖ ਚੈਨਲ), ਗਗਨ ਮਿਨਹਾਸ ਯੂ.ਐਸ.ਏ., ਸੋਨੂੰ ਸਰੋਆ ਯੂ.ਐਸ.ਏ., ਸਨੀ ਸਰੋਆ ਯੂ.ਐਸ.ਏ., ਕਰਨ ਯੂ.ਐਸ.ਏ. ਕੁਲਵੰਤ ਪਰਮਾਰ ਕਨੇਡਾ, ਬਿੱਲਾ ਕਨੇਡਾ, ਰਾਣਾ ਕਨੇਡਾ,  ਅੰਮਿ੍ਤ ਯੂ.ਐਸ..,  ਸ. ਗੁਰਮੀਤ ਸਿੰਘ ਫੁਗਲਾਣਾ, ਡਾ. ਜਸਵੀਰ ਸਿੰਘ ਪਰਮਾ, ਸ. ਡਾ. ਦਲਜੀਤ ਸਿੰਘ, ਤਰਸੇਮ ਸਰੋਆ, ਅਮਰਜੀਤ ਸਿੰਘ ਭੱਟੀ, ਹਰਦੀਪ ਪਵਾਰ, ਜਤਿੰਦਰ ਇਟਲੀ, ਗੁਰਮੋਹਨ ਇਟਲੀ, ਦਲਜੀਤ ਭੱਟੀ ਇਟਲੀ, ਮਿਕੂ ਮਿਨਹਾਸ ਇਟਲੀ, ਪਰਵਿੰਦਰ ਮਿਨਹਾਸ (ਸਾਬੀ) ਪਧਿਆਣਾ, ਗੁਰਮੇਲ ਭੱਟੀ ਇਟਲੀ, ਸੁਖਦੇਵ ਅਸਟਰੀਆ, ਸਤਿੰਦਰ ਪਰਹਾਰ ਇਟਲੀ, ਭੱਟੀ, ਸ਼ੀ੍ ਬੂਟਾ ਰ...

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ ………………………………… ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਹਰਿਆਣਾ ਵਲੋਂ ਸਲਾਨਾ 18ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ 10 ਪ੍ਰਸਿੱਧ ਕਵੀਆਂ ਨੇ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਿਆ। ਇਸ ਕਵੀ ਦਰਬਾਰ ਦੌਰਾਨ ਗੁਰਚਰਨ ਸਿੰਘ ਚਰਨ, ਡਾ ਸਰਬਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਅਮਰਜੀਤ ਸਿੰਘ ਪਟਿਆਲਵੀ, ਥੰਮਣ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਖਾਲਸਾ, ਬਲਬੀਰ ਸਿੰਘ ਕਮਲ,ਆਦਿ ਕਵੀਆਂ ਤੋਂ ਇਲਾਵਾ ਯਮੁਨਾ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਈ ਮਨਵਿੰਦਰ ਸਿੰਘ ਰੂਬਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਲਾਨਾ ਅਵਾਰਡ ਚਮਕੌਰ ਤੇ ਸਰਹਿੰਦ ਪ੍ਰੋ ਦਲਬੀਰ ਸਿੰਘ ਰਿਆੜ ਜਲੰਧਰ ਵਾਲਿਆਂ ਨੂੰ ਦਿੱਤਾ ਗਿਆ। ਛੇ  ਮਹਾਂ ਕਾਵਿ ਲਿਖਣ ਬਦਲੇ ਭਾਈ ਗੁਰਦਿਆਲ ਸਿੰਘ ਨਿਮਰ ਨੂੰ ਭਾਈ ਗੁਰਦਾਸ ਸਟੱਡੀ ਸਰਕਲ ਆਗਰਾ ਵਲੋਂ ਭਾਈ ਗੁਰਦਾਸ ਯਾਦਗਾਰੀ ਅਵਾਰਡ ਦਿੱਤਾ ਗਿਆ ਇਸ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੀਆਂ ਵੱਖ ਵੱਖ ਸਭਾਵਾਂ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਯਮੁਨਾ ਨਗਰ ਦੇ ਮੁੱਖ ਸੇਵਾਦਾਰ ਸ੍ਰ ਗੁਰਬਖ਼ਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਸੰਤੋਸ਼ ਕੁਮਾਰ ਗੋਗੀ

* ਪ੍ਰਾਈਵੇਟ ਸਕੂਲਾਂ ਦੀ ਜਿਆਦਤੀ ਦੇ ਮੁੱਦੇ ‘ਤੇ ਕੀਤੀ ਚਰਚਾ ਫਗਵਾੜਾ 22 ਅਪ੍ਰੈਲ ( ਆਰ.ਡੀ.ਰਾਮਾ ) -  ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ (ਐਸ.ਸੀ. ਵਿੰਗ) ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਦੇ ਸਿੱਖਿਆ ਤੇ ਖੇਡ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੇਅਰ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਸਿੱਖਿਆ ਮੰਤਰੀ ਨੂੰ ਜਿਲ੍ਹਾ ਕਪੂਰਥਲਾ ਦੇ ਪ੍ਰਾਈਵੇਟ ਸਕੂਲਾਂ ਬਾਰੇ ਬੱਚਿਆਂ ਦੇ ਮਾਪਿਆਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨਾਲ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਲਾਨਾ ਖਰਚੇ ਅਤੇ ਦਾਖਲਾ ਫੀਸ ਦੇ ਨਾਮ ਤੇ ਮਾਪਿਆਂ ਤੋਂ ਨਿਜੀ ਸਕੂਲਾਂ ਵਲੋਂ ਬਹੁਤ ਜਿਆਦਾ ਵਸੂਲੀ ਕੀਤੀ ਜਾ ਰਹੀ ਹੈ। ਜੇਕਰ ਕੋਈ ਮਾਂ-ਬਾਪ ਬੱਚੇ ਦਾ ਸਕੂਲ ਬਦਲਣਾ ਚਾਹੁੰਦੇ ਹਨ ਤਾਂ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਵਿਚ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਲੋੜੀਂਦੇ ਸਟਾਫ ਦੀ ਕਮੀ ਅਤੇ ਹੋਰ ਮੁਢਲੀਆਂ ਸਹੂਲਤਾ ਦੀ ਘਾਟ ਬਾਰੇ ਵੀ ਜਾਣੂ ਕਰਵਾਇਆ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਬੇਨਤੀ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਮਹਿੰਗੀਆਂ ਕਿਤਾਬਾਂ ਦੀ ਜਗ੍ਹਾ ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀਆਂ ਕਿਤਾਬਾਂ ਪੜ੍ਹਾਉਣ ਵਲ ਜੋਰ ਦਿੱਤਾ ਜਾਵੇ। ਕਿਉਂਕਿ ਇਹ ਕਿਤ...