Skip to main content

ਸਰਕਾਰੀ ਹਾਈ ਸਕੂਲ ਬਘਾਣਾ ਵਿਖੇ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਕੀਤਾ ਸਨਮਾਨਿਤ


ਫਗਵਾੜਾ 22 ਅਪ੍ਰੈਲ (ਆਰ.ਡੀ.ਰਾਮਾ         )


 
ਸਰਕਾਰੀ ਹਾਈ ਸਕੂਲ ਪਿੰਡ ਬਘਾਣਾ ਵਿਖੇ ਸਕੂਲ ਇੰਚਾਰਜ ਮੈਡਮ ਰਾਜ ਰਾਣੀ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਇਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੇ ਪ੍ਰਿੰਸੀਪਲ ਸ. ਜਸਵਿੰਦਰ ਸਿੰਘ ਬੰਗੜ ਨੂੰ ਉਹਨਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਵੱਢਮੁਲੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ´ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਇੰਚਾਰਜ ਮੈਡਮ ਰਾਜ ਰਾਣੀ ਨੇ ਕਿਹਾ ਕਿ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਜੋ ਕਿ 30 ਅਪ੍ਰੈਲ ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ, ਉਹਨਾਂ ਵਲੋਂ ਸਿੱਖਿਆ ਵਿਭਾਗ ਪੰਜਾਬ ਵਿੱਚ ਆਪਣੀ 37 ਸਾਲ ਦੀ ਬੇਦਾਗ ਸਰਵਿਸ ਦੌਰਾਨ ਜਿਹੜੇ ਵੀ ਸਕੂਲ ਵਿੱਚ ਸੇਵਾ ਨਿਭਾਈ ਹੈ, ਉਸ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਮੌਕੇ ਦੇਣ ਦਾ ਹਰ ਸੰਭਵ ਯਤਨ ਕੀਤਾ ਹੈ। ਸਰਕਾਰੀ ਸੀ.ਸੈ. ਸਕੂਲ ਲੱਖਪੁਰ ਦੀ ਇਮਾਰਤ ਦੇ ਸ਼ੁੰਦਰੀਕਰਣ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਵਿੱਚ ਵੀ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਦਾ ਮਿਸਾਲੀ ਯੋਗਦਾਨ ਰਿਹਾ ਹੈ, ਜਿਸਦੀ ਦੇਸ਼- ਵਿਦੇਸ਼ ਵਿੱਚ ਕਾਫੀ ਚਰਚਾ ਹੋ ਰਹੀ ਹੈ।ਅਰਜੁਨਜੀਤ ਸਿੰਘ ਰੀਹਲ ਨੇ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਦੀ ਸ਼ਾਨ ਵਿਚ ਕਵਿਤਾ ਅਤੇ ਗੀਤ ਗਾਏ ਜਿਸਨੂੰ ਸਮੂਹ ਹਾਜ਼ਰੀਨ ਨੇ ਕਾਫੀ ਪਸੰਦ ਕੀਤਾ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸਕੂਲ ਇੰਚਾਰਜ ਰਾਜ ਰਾਣੀ ਅਤੇ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਬੇਸ਼ਕ ਉਹ ਸਰਵਿਸ ਤੋਂ ਰਿਟਾਇਰ ਹੋਣ ਜਾ ਰਹੇ ਹਨ ਪਰ ਸੇਵਾ ਮੁਕਤੀ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣਾ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਹਰਦੀਪ ਸਿੰਘ ਪਰਮਾਰ,ਸਤੀਸ਼ ਕੁਮਾਰ,ਮਨਦੀਪ ਕੌਰ,ਰਜਿੰਦਰ ਕੁਮਾਰ,ਸੋਨੀਆਂ ਢਿੱਲੋਂ,ਗਗਨਦੀਪ ਕੌਰ,ਬਰਹਮਜੀਤ ਅਤੇ ਅਸ਼ੋਕ ਕੁਮਾਰ ਆਦਿ ਵੀ ਹਾਜਰ ਸਨ।

Comments

Popular posts from this blog

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ...

ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਸੰਤੋਸ਼ ਕੁਮਾਰ ਗੋਗੀ

* ਪ੍ਰਾਈਵੇਟ ਸਕੂਲਾਂ ਦੀ ਜਿਆਦਤੀ ਦੇ ਮੁੱਦੇ ‘ਤੇ ਕੀਤੀ ਚਰਚਾ ਫਗਵਾੜਾ 22 ਅਪ੍ਰੈਲ ( ਆਰ.ਡੀ.ਰਾਮਾ ) -  ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ (ਐਸ.ਸੀ. ਵਿੰਗ) ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਦੇ ਸਿੱਖਿਆ ਤੇ ਖੇਡ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੇਅਰ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਸਿੱਖਿਆ ਮੰਤਰੀ ਨੂੰ ਜਿਲ੍ਹਾ ਕਪੂਰਥਲਾ ਦੇ ਪ੍ਰਾਈਵੇਟ ਸਕੂਲਾਂ ਬਾਰੇ ਬੱਚਿਆਂ ਦੇ ਮਾਪਿਆਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨਾਲ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਲਾਨਾ ਖਰਚੇ ਅਤੇ ਦਾਖਲਾ ਫੀਸ ਦੇ ਨਾਮ ਤੇ ਮਾਪਿਆਂ ਤੋਂ ਨਿਜੀ ਸਕੂਲਾਂ ਵਲੋਂ ਬਹੁਤ ਜਿਆਦਾ ਵਸੂਲੀ ਕੀਤੀ ਜਾ ਰਹੀ ਹੈ। ਜੇਕਰ ਕੋਈ ਮਾਂ-ਬਾਪ ਬੱਚੇ ਦਾ ਸਕੂਲ ਬਦਲਣਾ ਚਾਹੁੰਦੇ ਹਨ ਤਾਂ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਵਿਚ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਲੋੜੀਂਦੇ ਸਟਾਫ ਦੀ ਕਮੀ ਅਤੇ ਹੋਰ ਮੁਢਲੀਆਂ ਸਹੂਲਤਾ ਦੀ ਘਾਟ ਬਾਰੇ ਵੀ ਜਾਣੂ ਕਰਵਾਇਆ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਬੇਨਤੀ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਮਹਿੰਗੀਆਂ ਕਿਤਾਬਾਂ ਦੀ ਜਗ੍ਹਾ ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀਆਂ ਕਿਤਾਬਾਂ ਪੜ੍ਹਾਉਣ ਵਲ ਜੋਰ ਦਿੱਤਾ ਜਾਵੇ। ਕਿਉਂਕਿ ਇਹ ਕਿਤ...