Skip to main content

Posts

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ  ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ  ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ  ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ  ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ...

ਵਿਦਿਆਰਥੀਆਂ ਦੀ ਕੁੱਟਮਾਰ ਮਾਮਲੇ ਵਿੱਚ ਡੀ.ਜੀ.ਪੀ. ਪੰਜਾਬ ਨੂੰ ਮਿਲਾਂਗਾ- ਸੁਖਵਿੰਦਰ ਕੋਟਲੀ

* ਦਲਿਤ ਵਿਦਿਆਰਥੀਆਂ ਦੇ ਮਾਮਲੇ ਸਬੰਧੀ ਸਿੱਖਿਆ ਮੰਤਰੀ ਨੂੰ ਮਿਲੇ ਵਿਧਾਇਕ ਸੁਖਵਿੰਦਰ ਕੋਟਲੀ * ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਨਹੀਂ ਰੋਕਿਆ ਜਾਵੇਗਾ * ਵਿਦਿਆਰਥੀਆਂ ਦੀ ਕੁੱਟਮਾਰ ਮਾਮਲੇ ਵਿੱਚ ਡੀ.ਜੀ.ਪੀ. ਪੰਜਾਬ ਨੂੰ ਮਿਲਾਂਗਾ- ਸੁਖਵਿੰਦਰ ਕੋਟਲੀ ਜਲੰਧਰ/ਚੰਡੀਗੜ੍ਹ 6 ਜੂਨ : ਸੰਦੀਪ ਡਰੋਲੀ, ਪੰਜਾਬੀ ਵਿਰਾਸਤ, ਜਲੰਧਰ ਜਲੰਧਰ ਵਿਖੇ ਦਲਿਤ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਪੇਪਰ ਦੇਣ ਤੋਂ ਰੋਕਣ ਤੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਸੰਬੰਧੀ ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅੱਜ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੂੰ ਮਿਲੇ ਤੇ ਜਲੰਧਰ ਵਿਖੇ ਵਿਦਿਆਰਥੀਆਂ ਨਾਲ ਘਟਨਾ ਸੰਬੰਧੀ ਲੰਬੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲਿਆਂ ਵਿੱਚ ਪ੍ਰੇਸ਼ਾਨੀ ਆਉਂਦੀ ਹੈ ਤੇ ਕਾਲਜ ਮੁਖੀ ਦਲਿਤ ਵਿਦਿਆਰਥੀਆਂ ਨੂੰ ਪੇਪਰਾਂ ਵਿੱਚ ਬੈਠਣ ਨਹੀਂ ਦਿੰਦੇ ਤੇ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਸਿੱਖਿਆ ਮੰਤਰੀ ਨੇ ਵਿਧਾਇਕ ਕੋਟਲੀ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਰੋਕਿਆ ਨਹੀਂ ਜਾਵੇਗਾ ਤੇ ਨਾ ਹੀ ਦਾਖਲਾ ਰੋਕਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਜਲਦ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਨਗੇ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਜ...

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ

ਚਮਕੌਰ ਤੇ ਸਰਹਿੰਦ ਯਾਦਗਾਰੀ ਅਵਾਰਡ ਪ੍ਰੋ ਦਲਬੀਰ ਸਿੰਘ ਰਿਆੜ ਨੂੰ ਮਿਲਿਆ ………………………………… ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਹਰਿਆਣਾ ਵਲੋਂ ਸਲਾਨਾ 18ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ 10 ਪ੍ਰਸਿੱਧ ਕਵੀਆਂ ਨੇ ਚਮਕੌਰ ਤੇ ਸਰਹਿੰਦ ਦੇ ਸ਼ਹੀਦੀ ਸਾਕੇ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਿਆ। ਇਸ ਕਵੀ ਦਰਬਾਰ ਦੌਰਾਨ ਗੁਰਚਰਨ ਸਿੰਘ ਚਰਨ, ਡਾ ਸਰਬਜੀਤ ਕੌਰ ਸੰਧਾਵਾਲੀਆ, ਹਰਭਜਨ ਸਿੰਘ ਨਾਹਲ, ਅਮਰਜੀਤ ਸਿੰਘ ਪਟਿਆਲਵੀ, ਥੰਮਣ ਸਿੰਘ ਗੁਰਦਾਸਪੁਰੀ, ਰਣਜੀਤ ਸਿੰਘ ਖਾਲਸਾ, ਬਲਬੀਰ ਸਿੰਘ ਕਮਲ,ਆਦਿ ਕਵੀਆਂ ਤੋਂ ਇਲਾਵਾ ਯਮੁਨਾ ਨਗਰ ਤੇ ਆਸ ਪਾਸ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਈ ਮਨਵਿੰਦਰ ਸਿੰਘ ਰੂਬਲ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਲਾਨਾ ਅਵਾਰਡ ਚਮਕੌਰ ਤੇ ਸਰਹਿੰਦ ਪ੍ਰੋ ਦਲਬੀਰ ਸਿੰਘ ਰਿਆੜ ਜਲੰਧਰ ਵਾਲਿਆਂ ਨੂੰ ਦਿੱਤਾ ਗਿਆ। ਛੇ  ਮਹਾਂ ਕਾਵਿ ਲਿਖਣ ਬਦਲੇ ਭਾਈ ਗੁਰਦਿਆਲ ਸਿੰਘ ਨਿਮਰ ਨੂੰ ਭਾਈ ਗੁਰਦਾਸ ਸਟੱਡੀ ਸਰਕਲ ਆਗਰਾ ਵਲੋਂ ਭਾਈ ਗੁਰਦਾਸ ਯਾਦਗਾਰੀ ਅਵਾਰਡ ਦਿੱਤਾ ਗਿਆ ਇਸ ਸਮਾਗਮ ਵਿੱਚ ਸੇਵਾਵਾਂ ਦੇਣ ਵਾਲੀਆਂ ਵੱਖ ਵੱਖ ਸਭਾਵਾਂ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਯਮੁਨਾ ਨਗਰ ਦੇ ਮੁੱਖ ਸੇਵਾਦਾਰ ਸ੍ਰ ਗੁਰਬਖ਼ਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਸੰਸਾਰ ਭਰ ਪ੍ਰਸਿੱਧ, ਸਦਾਬਹਾਰ,ਪੰਜਾਬੀਅਤ ਦੀ ਪਹਿਚਾਣ ਗਾਇਕ ਤੇ ਅਦਾਕਾਰ-ਹਰਭਜਨ ਮਾਨ ।

ਸੰਸਾਰ ਭਰ ਪ੍ਰਸਿੱਧ, ਸਦਾਬਹਾਰ,ਪੰਜਾਬੀਅਤ ਦੀ ਪਹਿਚਾਣ ਗਾਇਕ ਤੇ ਅਦਾਕਾਰ-ਹਰਭਜਨ ਮਾਨ । ਪੰਜਾਬੀ ਗੀਤ -ਸੰਗੀਤ ਨੇ ਲੰਬੇ ਸਮੇ ਤੋ ਸੰਸਾਰ ਪੱਧਰ ਤੇ ਵੱਖਰੀ ਪਹਿਚਾਣ ਬਣਾਈ ਹੈ । ਪੰਜਾਬੀ ਸੰਗੀਤ ਜਗਤ ਵਿੱਚ ਵੱਖ -ਵੱਖ ਕਲਾਂਕਾਰਾ ਤੇ ਅਦਾਕਾਰਾ ਨੇ ਆਪੋ-ਆਪਣੇ ਅੰਦਾਜ਼,ਕਲਾ,ਦਮਦਾਰ ਅਵਾਜ਼ ਨਾਲ ਅਲੱਗ ਪਹਿਚਾਣ ਬਣਾਈ ਹੈ । ਕਹਿੰਦੇ ਹਨ ਮਾਨ" ਗਾਇਕਾ ਦੀ ਪਸਿੱਧੀ ਹੈ ਇਹ ਸੱਚ ਵੀ ਸਾਡੇ ਸਾਹਮਣੇ ਹੈ ।"ਮਾਨ "ਕਲਾਂਕਾਰ ਵਿੱਚੋ ਸੰਸਾਰ ਪੱਧਰ ਤੇ ਮਹਾਮੂੰਹੀ ਪ੍ਰਸਿੱਧੀ ਹਾਸਲ ਕਰ ਚੁੱਕੇ ਲੰਬਾ ‌‌ਉੱਚਾ , ਸੋਹਣਾ-ਸੁਨੱਖਾ ,ਖੂਬਸੂਰਤ ਚਿਹਰਾ ,ਮਿੱਠੀ ਮੁਸਕਾਨ,ਪਿਆਰ ਭਰੀ ਅਵਾਜ਼, ਦਿਲ਼ ਨੂੰ ਮੋਹ ਲੈਣ ਵਾਲੇ ਗੀਤ ਗਾਓੁਣ ਵਾਲਾ ਗਾਇਕ ਤੇ ਅਦਾਕਾਰ ਹੈ ਹਰਭਜਨ ਮਾਨ ਜੋ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀ ਹੈ । ਹਰਭਜਨ ਮਾਨ ਦੀ ਪੰਜਾਬ,ਪੰਜਾਬੀ ਮਾਂ ਬੋਲੀ ,ਪੰਜਾਬੀ ਸੱਭਿਆਚਾਰ ਨੂੰ ਵੱਡਮੁੱਲੀ ਦੇਣ ਹੈ । ਸਾਫ-ਸੁਥਰੀ ਗਾਇਕੀ ,ਇਨਸਾਨੀਅਤ ਦੇ ਮਸੀਹਾ,ਮਿਲਾਪੜਾ ਸੁਭਾਅ,ਮਿੱਠੀ ਮੁਸਕਾਨ, ਨੇਕ ਦਿਲ ਇਨਸਾਨ ,ਅਸ਼ਲੀਲ ਗਾਇਕੀ ਤੋ ਦੂਰ ,ਪੰਜਾਬੀਅਤ ਦੇ ਹਿੱਤਾ ਦੀ ਰਾਖੀ ਕਰਨ ਵਾਲੇ ਹਰਭਜਨ ਮਾਨ ਨੇ ਜੋ ਪਹਿਚਾਣ ਬਣਾਈ ਹੈ ਮੁਸਕਿਲ ਨਹੀ ,ਨਾ ਮੁਮਕਿਨ ਜਿੰਨਾਂ ਨੇ ਆਪਣੀ ਕਾਬਲੀ‍ਅਤ ਦੇ ਦਮ ਤੇ ਸੰਗੀਤਕ ਪ੍ਰੇਮੀਆ ਦੇ ਦਿਲਾ ਵਿੱਚ ਖਾਸ ਜਗਾ ਬਣਾਈ ਹੈ । ਮੈਨੂੰ ਮਾਣ ਹੈ ਮਾਨ ਦੇ ਜੀਵਨ ਤੇ ਗਾਇਕੀ ਸਫਰ ਤੇ ਚਾਰ ਸਬਦ ਲਿਖਣ ਦਾ ਜੋ ਪਾਠਕਾ ਦੇ ਰੂ- ਬੂ -ਰੂ...

ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ ਪੋਸੀ ਵੱਲੋਂ ਚੌਥੀ ਦਿਲਾਵਰ ਸਿੰਘ ਯਾਦਗਾਰੀ ਫੁੱਟਬਾਲ ਲੀਗ ਸ਼ੁਰੂ।

ਸ਼ਹੀਦ ਭਗਤ ਸਿੰਘ  ਫੁੱਟਬਾਲ ਅਕੈਡਮੀ ਪੋਸੀ ਵੱਲੋਂ  ਚੌਥੀ ਦਿਲਾਵਰ ਸਿੰਘ ਯਾਦਗਾਰੀ ਫੁੱਟਬਾਲ ਲੀਗ ਸ਼ੁਰੂ।  ਇਕ ਛੋਟੀ ਅਕੈਡਮੀ ਤੋਂ -ਪੰਜਾਬ ਫੁੱਟਬਾਲ ਕੈਪ ਲਈ ਚੁਣੀਆਂ ਗਈਆ  ਚਾਰ ਲੜਕੀਆਂ  ਰੰਜਨਾਂ ਬਾਲਾ ਅੰ.-19, ਮਨਦੀਪਕੋਰ ਅੰ-17, ਹਰਮੀਨ ਕੋਰ -14 , ਤਨਜੀਨ ਕੋਰ-14    ਮੇਹਟੀਆਣਾ (ਪਰਮਜੀਤ ਸਿੰਘ ) ਸ਼ਹੀਦ ਭਗਤ ਸਿੰਘ  ਫੁੱਟਵਬਾਲ ਅਕੈਡਮੀ ਪੋਸੀ ਵੱਲੋਂ  ਚੌਥੀ ਦਿਲਾਵਰ ਸਿੰਘ ਯਾਦਗਾਰੀ ਫੁੱਟਬਾਲ ਲੀਗ ਸ਼ੁਰੂ। ਇਸ ਵਾਰੇ  ਅਕੈਡਮੀ ਦੀ ਫ੍ਰੀ ਸੇਵਾ ਕਰ ਰਹੇ ਕੋਚ ਸ.ਸੰਦੀਪ ਸਿੰਘ ਬੈਂਸ ਅਤੇ ਕੋਚ ਕੁਲਵਿੰਦਰ ਕੋਰ ਬੈਂਸ ( ਪਤੀ-ਪਤਨੀ)ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ  ਹੋਏ ਦੱਸਿਆ ਕਿ  ਇਹ ਫੁੱਟਬਾਲ ਲੀਗ ਸ਼ਹੀਦ ਭਗਤ ਸਿੰਘ  ਫੁੱਟਵਬਾਲ ਅਕੈਡਮੀ ਦੀ ਕਮੇਟੀ, ਐਨ ਆਰ ਆਈ ਵੀਰਾਂ, ਅਤੇ ਇਲਾਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ । ਇਹ ਲੀਗ 18 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ  ਅਤੇ ਇਹ ਦੋ ਮਹੀਨੇ ਦੇ ਲਗਭਗ ਚੱਲੇਗੀ ।ਉਹਨਾਂ ਕਿਹਾ ਕਿ ਇਸ ਲੀਗ ਦਾ ਮਕਸਦ ਸਿਰਫ  ਇਕ -ਦੋ ਦਿਨ ਟੂਰਨਾਮੈਂਟ ਕਰਾਉਣਾ ਨਹੀ ਹੈ , ਇਸਦਾ ਮਕਸਦ ਫੁੱਟਬਾਲ ਖਿਡਾਰੀਆਂ ਦੀ ਪਨੀਰੀ ਪੈਦਾ ਕਰਨਾ ਹੈ ।ਕੋਚ ਸਾਹਿਬ ਨੇ ਦੱਸਿਆ ਕਿ ਇਸ ਲੀਗ ਵਿੱਚ ਅੰਡਰ-8,11,13,16 ਸਾਲ ਉਮਰ ਦੇ 120 ਕਰੀਬ ਲੜਕੇ ਲੜਕੀਆਂ ਭਾਗ ਲੈਣਗੇ। ਇੰਨਾਂ ਬੱਚਿਆਂ ਦੇ ਮਾਤਾ ਪਿਤਾ ਵੀ ਇਸ ਅਕੈਡਮੀ...

ਕੋਵਿਡ ਕਾਰਨ ਜਾਨ ਗਵਾ ਚੁੱਕੇ ਪਰਿਵਾਰਾਂ ਦੇ ਵਾਰਿਸ ਮੁਆਵਜ਼ੇ ਲਈ ਤੁਰੰਤ ਦਸਤਾਵੇਜ਼ ਜਮ੍ਹਾਂ ਕਰਵਾਉਣ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 6 ਜੁਲਾਈ : ਸੰਦੀਪ ਡਰੋਲੀ  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ (ਐਕਸ ਗ੍ਰੇਸ਼ੀਆ) ਮੁਆਵਜ਼ਾ ਦਿੱਤਾ ਜਾਣਾ ਹੈ, ਜਿਸ ਸਬੰਧੀ ਦਰਖਾਸਤ/ਦਸਤਾਵੇਜ਼ ਐਸ.ਡੀ.ਐਮ. ਦਫ਼ਤਰਾਂ ਅਤੇ ਸਿਵਲ ਸਰਜਨ ਦਫ਼ਤਰ ਵਿਖੇ ਦਿੱਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤੀਬੇਨਤੀ ਨਾਲ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਅਤੇ ਮਿ੍ਰਤਕ ਵਿਅਕਤੀ ਦੇ ਸਬੰਧ ਦੇ ਪਛਾਣ ਕਾਰਡ ਦੀ ਕਾਪੀ, ਕੋਵਿਡ-19 ਟੈਸਟ ਦੀ ਪੋਜ਼ੀਟਿਵ ਰਿਪੋਰਟ ਦੀ ਕਾਪੀ, ਹਸਪਤਾਲ ਵੱਲੋਂ ਜਾਰੀ ਹੋਏ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ (ਜੇਕਰ ਮੌਤ ਹਸਪਤਾਲ ਵਿਚ ਹੋਈ ਹੋਵੇ), ਮਿ੍ਰਤਕ ਵਿਅਕਤੀ ਦਾ ਮੌਤ ਸਰਟੀਫਿਕੇਟ, ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈੱਕ ਅਤੇ ਮਿ੍ਰਤਕ ਵਿਅਕਤੀ ਦੇ ਵਾਰਸਾਂ ਦਾ ਇਤਰਾਜ਼ਹੀਣਤਾ ਸਰਟੀਫਿਕੇਟ (ਜਿੱਥੇ ਕਲੇਮ ਕਰਤਾ ਇਕ ਹੋਵੇ) ਪ੍ਰਤੀਬੇਨਤੀ ਨਾਲ ਨੱਥੀ ਕਰਕੇ ਆਪਣੀਆਂ ਦਰਖ਼ਾਸਤਾਂ ਐਸ.ਡੀ.ਐਮ ਦਫ਼ਤਰ ਅਤੇ ਸਿਵਲ ਸਰਜਨ ਦਫ਼ਤਰ ਵਿਖੇ ਦੇ ਸਕਦੇ ਹਨ ਅਤੇ ਸਰਕਾਰ ਵੱਲੋਂ ਮਿਲਣ ਵਾਲੀ ਸਹੂਲਤ ਦਾ ਲਾਭ ਲੈ ਸਕਦੇ ਹਨ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜੇਕਰ ਇਸ ਸਬੰਧੀ ਅਜੇ ਤੱਕ ਵੀ ਕਿਸੇ ਪਰਿਵਾਰ ਵੱਲੋਂ ਦਰਖ਼ਾਸਤ ਅਤੇ ਲੋੜੀਂਦੇ ਦਸ...

ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਅਨੀਸ਼ਾ ਵਾਲੀਆ

ਤਕਰੀਬਨ ਇਕ ਦੋ ਮਹੀਨਿਆਂ ਤੋਂ ਅੱਜ ਕੱਲ੍ਹ ਲੱਗ ਰਹੇ ਮੇਲਿਆਂ ਵਿਚ ਮੈਨੂੰ ਇਕ ਬਹੁਤ ਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ। ਇਹ ਦਿੱਲਕਸ਼ ਅਵਾਜ਼ ਹੈ ਖੁਬਸੂਰਤ ਗਾਇਕਾ ਅਨੀਸ਼ਾ ਵਾਲੀਆ ਦੀ। ਜੀ ਹਾਂ ਜਿਸ ਅਵਾਜ਼ ਦੀ ਗੱਲ ਕਰ ਰਿਹਾਂ ਉਸ ਨੂੰ ਤੁਸੀਂ ਵੀ ਜ਼ਰੂਰ ਸੁਣਿਆ ਤੇ ਦੇਖਿਆ ਹੋਵੇਗਾ।  ਇਹ ਗਾਇਕਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਪਲਾਹੀ ਸਾਹਿਬ ਦੀ ਜੰਮਪਲ ਹੈ।  ਬਹੁਤ ਹੀ ਵਧੀਆ ਸੁਭਾਅ ਅਤੇ ਅਦਬ ਸਤਿਕਾਰ ਵਾਲ਼ੀ ਇਸ ਗਾਇਕਾ ਨੇ ਵਿੱਦਿਅਕ ਅਦਾਰੇ ਦੀ ਪੜ੍ਹਾਈ ਵਿਚ ਗ੍ਰੈਜੂਏਸ਼ਨ ਕੀਤੀ ਹੋਈ ਹੈ। ਅਤੇ ਸੰਗੀਤਕ ਵਿੱਦਿਆ ਵਿੱਚ ਐਮ ਏ ਕਰ ਚੁੱਕੀ ਹੈ। ਇਸ ਗਾਇਕਾ ਅਨੀਸ਼ਾ ਵਾਲੀਆ ਨੂੰ ਗਾਇਕੀ ਦੀ ਦਾਤ ਵਿਰਸੇ ਵਿੱਚੋਂ ਪ੍ਰਾਪਤ ਹੋਈ। ਆਪਣੇ ਜ਼ਮਾਨੇ ਦੀ ਬਹੁਤ ਹੀ  ਮਸ਼ਹੂਰ ਗਾਇਕ  ਜੋੜੀ ਮਲਕੀਤ ਸਿੰਘ ਅਤੇ  ਕਮਲਜੀਤ ਕੌਰ ਅਨੀਸ਼ਾ ਵਾਲੀਆ ਦੇ ਮਾਤਾ ਪਿਤਾ ਹਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਅਨੀਸ਼ਾ ਵਾਲੀਆ ਪਹਿਲਾਂ ਆਪਣੀ ਭੈਣ ਨਾਲ ਗਾਉਂਦੀ ਸੀ। ਪਰ ਇਕੱਲਿਆਂ ਇਸ ਦੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ  ਧਾਰਮਿਕ ਟਰੈਕ , ਪਾਲਕੀ , ਰਹਿਮਤਾਂ ਨੇਂ ਤੇਰੀਆਂ , ਮਹਿਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ , ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਡਾਕਟਰ ਭੀਮ ਰਾਓ ਅੰਬੇਦਕਰ ਅਤੇ ਮੇਲਾ ਬਾਬਾ ਚਿੰਤਾਂ ਭਗਤ ਜੀ , ਕਿਸਮਤ ਜਾਗੇ ਕੌਮ ਦੀ ਹਨ। ਪੰਜਾਬੀ ਸੱਭਿਆਚਾਰਕ ਗੀਤਾਂ ਚੋ ਵਿਸ਼ੇਸ਼  ਚੰਨ ਮੱਖਣਾਂ , ਜੁਗਨੀ , ਆਸ਼ਕਾਂ ਦ...

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ ਲਗਾਉਣ ਦੀ ਮੁਹਿੰਮ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ  ਲਗਾਉਣ ਦੀ ਮੁਹਿੰਮ ਦੇ ਅਧੀਨ ਅੱਜ 12/06/2022 ਨੂੰ ਸਮੁੱਚੀ ਮੈਂਬਰ ਟੀਮ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ ਗਈ. ਜਿਸ ਵਿੱਚ ਉਚੇਚੇ ਤੌਰ ਤੇ ਗੁਰਮੀਤ ਸਿੰਘ , ਰਣਜੀਤ ਸਿੰਘ, ਦਿਲਬਾਗ ਸਿੰਘ , ਯਾਦਵਿੰਦਰ ਸਿੰਘ ਰਾਣਾ, ਜਸਕੀਰਤ ਸਿੰਘ ਜੱਸੀ, ਮਨਪ੍ਰੀਤ ਸਿੰਘ, ਹੀਰਾ ਸਿੰਘ, ਮਨਕੀਰਤ ਸਿੰਘ, ਹਰਵਿੰਦਰ ਸਿੰਘ ਚੁੱਗ ਗੁਰਚਰਨ ਸਿੰਘ, ਮਾਨਵ ਖੁਰਾਣਾ, ਬਰਿੰਦਰ ਪਾਲ ਸਿੰਘ, ਸਚਿਨ ਸੰਤੋਸ਼ ਕੁਮਾਰ, ਦੀਪਕ ਰਾਜਪਾਲ, ਰਾਹੁਲ, ਪ੍ਰਕਾਸ਼ ਕੌਰ, ਦਿਵਯਸ਼ਿਕ ਥਾਪਰ, ਜਤਿੰਦਰ ਪਾਲ ਸਿੰਘ ਅਤੇ ਸਮੁੱਚੀ ਟੀਮ Lovely institute ਨੇ  ਹਿੱਸਾ ਲਿਆ. ਆਓ ਅਸੀਂ ਸਾਰੇ ਮਿਲ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣੀਏ. ਬੂਟੇ ਲਗਾਉਣ ਦੀ ਸੇਵਾ ਲਈ ਸੰਪਰਕ ਕਰੋ ਜੀ.  Aakhri Umeed Welfare society. Contact us - 9115560161, 62, 63, 64, 65

ਪੋ੍. ਹਰਬੰਸ ਸਿੰਘ ਕਾਲਰਾ ਦੀ ਸੜਕ ਹਾਦਸੇ ਵਿਚ ਮੌਤ ਤੇ ਵਰਲਡ ਰਾਜਪੂਤ ਔਰਗੇਨਾਈਜੇਸ਼ਨ ਵਲੋਂ ਦੁੱਖ ਦਾ ਡੂੰਘਾ ਪ੍ਰਗਟਾਵਾ (ਭੱਟੀ, ਸਰੋਆ)

ਆਦਮਪੁਰ 23 ਮਈ ਇਥੋ ਦੇ ਨਜ਼ਦੀਕੀ ਪਿੰਡ ਕਾਲਰਾ ਦੇ ਵਿਅਕਤੀ ਪੋ੍. ਹਰਬੰਸ ਸਿੰਘ ਕਾਲਰਾ ਦੀ ਇੱਕ ਐਕਸੀਡੈਂਟ ਨਾਲ ਹੋਈ ਮੌਤ ਤੇ ਵਰਲਡ ਰਾਜਪੂਤ ਔਰਗੇਨਾਈਜੇਸ਼ਨ ਵਲੋਂ 2 ਮਿੰਟ ਦਾ ਮੋਨ ਰੱਖ ਕੇ ਦੁੱਖ ਪ੍ਗਟ ਕੀਤਾ ਗਿਆ| ਇਸ ਮੌਕੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਰਵਿੰਦਰ ਸਿੰਘ ਸਰੋਆ ਤੇ ਨਛੱਤਰ ਸਿੰਘ ਭੱਟੀ ਨੇ ਦੱਸਿਆ ਕਿ ਸ. ਹਰਬੰਸ ਸਿੰਘ ਕਾਲਰਾ ਜੀ ਧਾਰਮਿਕ ਖੇਤਰ ਵਿਚ ਬਹੁੱਤ ਸਤਿਕਾਰਯੋਗ ਵਿਅਕਤੀ ਸਨ| ਉਹਨਾਂ ਦੀ ਇਸ ਬੇਵਕਤ ਹੋਈ ਮੌਤ ਦਾ ਸਮੁੱਚੀ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ| ਇਸ ਮੌਕੇ ਤੇ  ਅਵਤਾਰ ਸਿੰਘ ਡੋਡ ਯੂ.ਐਸ.ਏ., ਕੁਲਦੀਪ ਮਿਨਹਾਸ ਕਨੇਡਾ, ਰੌਸ਼ਨ ਮਿਨਹਾਸ ਯੂ.ਐਸ.ਏ., ਸਲਿੰਦਰ ਭੱਟੀ ਕਨੇਡਾ, ਦਲਵਿੰਦਰ ਪਰਮਾਰ ਯੂ.ਕੇ., ਪਰਵਿੰਦਰ ਸਰੋਆ ਯੂ.ਕੇ (ਸਿੱਖ ਚੈਨਲ), ਗਗਨ ਮਿਨਹਾਸ ਯੂ.ਐਸ.ਏ., ਸੋਨੂੰ ਸਰੋਆ ਯੂ.ਐਸ.ਏ., ਸਨੀ ਸਰੋਆ ਯੂ.ਐਸ.ਏ., ਕਰਨ ਯੂ.ਐਸ.ਏ. ਕੁਲਵੰਤ ਪਰਮਾਰ ਕਨੇਡਾ, ਬਿੱਲਾ ਕਨੇਡਾ, ਰਾਣਾ ਕਨੇਡਾ,  ਅੰਮਿ੍ਤ ਯੂ.ਐਸ..,  ਸ. ਗੁਰਮੀਤ ਸਿੰਘ ਫੁਗਲਾਣਾ, ਡਾ. ਜਸਵੀਰ ਸਿੰਘ ਪਰਮਾ, ਸ. ਡਾ. ਦਲਜੀਤ ਸਿੰਘ, ਤਰਸੇਮ ਸਰੋਆ, ਅਮਰਜੀਤ ਸਿੰਘ ਭੱਟੀ, ਹਰਦੀਪ ਪਵਾਰ, ਜਤਿੰਦਰ ਇਟਲੀ, ਗੁਰਮੋਹਨ ਇਟਲੀ, ਦਲਜੀਤ ਭੱਟੀ ਇਟਲੀ, ਮਿਕੂ ਮਿਨਹਾਸ ਇਟਲੀ, ਪਰਵਿੰਦਰ ਮਿਨਹਾਸ (ਸਾਬੀ) ਪਧਿਆਣਾ, ਗੁਰਮੇਲ ਭੱਟੀ ਇਟਲੀ, ਸੁਖਦੇਵ ਅਸਟਰੀਆ, ਸਤਿੰਦਰ ਪਰਹਾਰ ਇਟਲੀ, ਭੱਟੀ, ਸ਼ੀ੍ ਬੂਟਾ ਰ...

ਸ਼ਹੀਦ ਊਧਮ ਸਿੰਘ

ਇਤਿਹਾਸ ਲੜੀ ਨੰਬਰ -10(ਸ਼ਹੀਦ ਊਧਮ ਸਿੰਘ ) ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ  ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ । ਪ੍ਰਸ਼ਨ-ਊਧਮ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ? -26 ਦਸੰਬਰ 1899 ਈ. ਨੂੰ ਸੁਨਾਮ (ਸੰਗਰੂਰ) ਵਿਖੇ । ਪ੍ਰਸ਼ਨ -ਊਧਮ ਸਿੰਘ ਦੇ ਪਿਤਾ ਦਾ ਨਾਂ ਦੱਸੋ?  -ਸ. ਚੂਹੜ ਸਿੰਘ ਬਾਅਦ ਵਿੱਚ ਸ. ਟਹਿਲ ਸਿੰਘ  ਪ੍ਰਸ਼ਨ -3. ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ?  -ਸ਼ੇਰ ਸਿੰਘ 4. ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂ ਕੀ ਸੀ?  -ਮੁਕਤਾ ਸਿੰਘ 5 -ਊਧਮ ਸਿੰਘ ਨੇ 3 ਅਕਤੂਬਰ 1931 ਨੂੰ ਸੁਨਾਮ ਆਉਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਕਿਹੜੀ ਦੁਕਾਨ ਖੋਲ੍ਹੀ ਸੀ?  -ਸਾਈਨ ਬੋਰਡ ਪੇਂਟ ਕਰਨ ਦੀ  6-ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਕਿਸ ਨਾਂ ਨਾਲ  ਪ੍ਰਸਿੱਧ ਹੋਏ?  -ਸਾਧੂ ਸਿੰਘ ਨਾਲ  7- ਊਧਮ ਸਿੰਘ ਨੇ ਦਸਵੀਂ ਕਦੋਂ ਪਾਸ ਕੀਤੀ ਸੀ?  -1918 8. ਦੋਵੇਂ ਭਰਾਵਾਂ ਨੂੰ ਯਤੀਮਖਾਨੇ ਵਿਖੇ ਭਾਈ ਕਿਸ਼ਨ ਸਿੰਘ ਨੇ ਕਦੋਂ ਛੱਡਿਆ?  -24 ਅਕਤੂਬਰ 1907ਈ. ਨੂੰ 9. ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਮੋੜ ਕਿਹੜੀ ਘਟਨਾ ਨੇ ਦਿੱਤਾ?  -1919ਈ. ਵਿੱਚ ਹੋਈ ਜਲਿ੍ਹਆਂਵਾਲੇ ਬਾਗ  ਦੀ ਘਟਨਾ ਨੇ  10-4 ਜੂਨ 1940 ਨੂੰ ਸੈਂਟਰਲ ਕ੍ਰਾਈਮ ਕੋਰਟ ਓਲਡ ਵੈਲੇ ਵਿਖੇ ਜਸਟਿਸ ਦ...

ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹੀਦੀ ‘ਤੇ ਵਿਸ਼ੇਸ਼ —

ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹੀਦੀ ‘ਤੇ ਵਿਸ਼ੇਸ਼ — ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ।ਹਰੀ ਸਿੰਘ ਨਲੂਆ ਦਾ ਪੂਰਾ ਨਾਮ ਹਰੀ ਸਿੰਘ ਸੀ ।ਉਹਨਾਂ ਦਾ ਜਨਮ 1791 ਈ. ਵਿੱਚ ਪੰਜਾਬ ਦੇ ਮਾਝਾ ਖੇਤਰ ਦੇ ਗੁਜਰਾਂਵਾਲਾ ਵਿਖੇ ਮਾਤਾ ਧਰਮ ਕੌਰ ਦੇ ਕੁੱਖੋਂ ਹੋਇਆ ਸੀ।ਉਹਨਾਂ ਦੇ ਪਿਤਾ ਜੀ ਦਾ ਨਾਂ ਗੁਰਦਿਆਲ ਸਿੰਘ ਸੀ।ਜੋ ਕਿ 1798 ਈ. ਵਿੱਚ ਹਰੀ ਸਿੰਘ ਨੂੰ ਛੋਟਿਆਂ ਹੁੰਦਿਆਂ ਹੀ ਛੱਡ ਗਏ ਸਨ।ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਕਾਰਨ ਹਰੀ ਸਿੰਘ ਨੇ ਬਹੁਤ ਸਮਾਂ ਮਾਮਾ ਦੇ ਘਰ ਹੀ ਗੁਜ਼ਾਰਿਆ ।ਉਸ ਸਮੇਂ ਉਹਨਾਂ ਦੀ ਉਮਰ ਸੱਤ ਸਾਲਾਂ ਦੀ ਸੀ। ਉਹਨਾਂ ਨੂੰ ਫ਼ਾਰਸੀ ਤੇ ਗੁਰਮੁਖੀ ਦਾ ਕਾਫ਼ੀ ਗਿਆਨ ਪ੍ਰਾਪਤ ਸੀ  ਇੱਕ ਵਾਰ 1805 ਈ. ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਸ ਵਿੱਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ  ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿੱਚ ਹਰੀ ਸਿੰਘ ਨੂੰ ...

ਸਰਕਾਰੀ ਹਾਈ ਸਕੂਲ ਬਘਾਣਾ ਵਿਖੇ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੂੰ ਕੀਤਾ ਸਨਮਾਨਿਤ

ਫਗਵਾੜਾ 22 ਅਪ੍ਰੈਲ (ਆਰ.ਡੀ.ਰਾਮਾ         )   ਸਰਕਾਰੀ ਹਾਈ ਸਕੂਲ ਪਿੰਡ ਬਘਾਣਾ ਵਿਖੇ ਸਕੂਲ ਇੰਚਾਰਜ ਮੈਡਮ ਰਾਜ ਰਾਣੀ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਇਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੇ ਪ੍ਰਿੰਸੀਪਲ ਸ. ਜਸਵਿੰਦਰ ਸਿੰਘ ਬੰਗੜ ਨੂੰ ਉਹਨਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਵੱਢਮੁਲੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ´ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਇੰਚਾਰਜ ਮੈਡਮ ਰਾਜ ਰਾਣੀ ਨੇ ਕਿਹਾ ਕਿ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਜੋ ਕਿ 30 ਅਪ੍ਰੈਲ ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ, ਉਹਨਾਂ ਵਲੋਂ ਸਿੱਖਿਆ ਵਿਭਾਗ ਪੰਜਾਬ ਵਿੱਚ ਆਪਣੀ 37 ਸਾਲ ਦੀ ਬੇਦਾਗ ਸਰਵਿਸ ਦੌਰਾਨ ਜਿਹੜੇ ਵੀ ਸਕੂਲ ਵਿੱਚ ਸੇਵਾ ਨਿਭਾਈ ਹੈ, ਉਸ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਮੌਕੇ ਦੇਣ ਦਾ ਹਰ ਸੰਭਵ ਯਤਨ ਕੀਤਾ ਹੈ। ਸਰਕਾਰੀ ਸੀ.ਸੈ. ਸਕੂਲ ਲੱਖਪੁਰ ਦੀ ਇਮਾਰਤ ਦੇ ਸ਼ੁੰਦਰੀਕਰਣ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਕਰਨ ਵਿੱਚ ਵੀ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਦਾ ਮਿਸਾਲੀ ਯੋਗਦਾਨ ਰਿਹਾ ਹੈ, ਜਿਸਦੀ ਦੇਸ਼- ਵਿਦੇਸ਼ ਵਿੱਚ ਕਾਫੀ ਚਰਚਾ ਹੋ ਰਹੀ ਹੈ।ਅਰਜੁਨਜੀਤ ਸਿੰਘ ਰੀਹਲ ਨੇ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਦੀ ਸ਼ਾਨ ਵਿਚ ਕਵਿਤਾ ਅਤੇ ਗੀਤ ਗਾਏ ਜਿਸਨੂੰ ਸਮੂਹ ਹਾ...

ਪਿੰਡ ਬੇਗਮਪੁਰ ਵਿਖੇ ਮਗਨਰੇਗਾ ਕਾਮਿਆਂ ਦੇ ਜੌਬ ਕਾਰਡ ਬਣਾਉਣ ਸਬੰਧੀ ਕੈਂਪ ਲਗਾਇਆ

 ਫਗਵਾੜਾ 22 ਅਪ੍ਰੈਲ (ਆਰ.ਡੀ.ਰਾਮਾ )-ਮਗਨਰੇਗਾ ਕਾਮਿਆਂ  ਦੇ ਜੌਬ ਕਾਰਡ ਬਣਾਉਣ  ਸਬੰਧੀ  ਬੀ.ਡੀ.ਪੀ.ਓ.ਰਾਮਪਾਲ ਸਿੰਘ ਰਾਣਾ ਦੀ ਅਗਵਾਈ ਹੇਠ ਏ.ਪੀ.ਓ.ਸੁਰਿੰਦਰਪਾਲ ਬਘਾਣਾ ਅਤੇ ਟੀ.ਈ.-ਜੇ.ਈ.ਜਸਕਰਨ ਵਰਮਾ ਦੇ ਸਹਿਯੋਗ ਨਾਲ ਪਿੰਡ ਬੇਗਮਪੁਰ ਵਿਖੇ ਕੈਂਪ ਲਗਾਇਆ  ਗਿਆ ।ਇਸ ਮੌਕੇ ਜੀ.ਆਰ.ਐਸ.ਸ਼ੰਨੀ (ਮਗਨਰੇਗਾ)ਨੇ ਮਗਨਰੇਗਾ ਕਾਮਿਆਂ  ਦੇ ਜੌਬ ਕਾਰਡ ਬਣਾਏ ਗਏ।ਜੀ.ਆਰ.ਐਸ.ਸ਼ੰਨੀ ਨੇ ਦੱਸਿਆ  ਕਿ ਜਿਹਨਾਂ ਕਾਮਿਆਂ  ਦੇ ਜੌਬ ਕਾਰਡ ਬਣੇ ਹੋਣਗੇ ,ਉਹਨਾਂ ਨੂੰ ਰੋਜਗਾਰ ਪਰਾਪਤ ਹੋਵੇਗਾ ਜਾਂ ਰੋਜਗਾਰ ਲਈ ਮੰਗ ਕਰ ਸਕਦੇ ਹਨ ਅਤੇ ਨਾਲ ਹੀ ਪਿੰਡ ਦੇ ਨੇੜੇ ਰੋਜਗਾਰ  ਮਿਲੇਗਾ।ਇਸ ਤੋਂ ਇਲਾਵਾ ਕਿਰਤ ਵਿਭਾਗ ਦੀਆਂ  ਅਨੇਕਾਂ ਸਕੀਮਾਂ ਦਾ ਲਾਭ ਵੀ ਮਿਲ ਸਕਦਾ ਹੈ।ਉਹਨਾਂ ਸਮੂਹ ਮਗਨਰੇਗਾ ਕਾਮਿਆਂ  ਨੂੰ ਪੁਰਜੋਰ ਅਪੀਲ ਕੀਤੀ ਕਿ ਜਿਹਨਾਂ ਦੇ ਹਾਲੇ ਤੱਕ ਜੌਬ ਕਾਰਡ ਨਹੀਂ ਬਣੇ,ਉਹ ਜਲਦੀ ਤੋਂ ਜਲਦੀ ਬਣਾ ਲੈਣ ਤਾਂ ਜੋ ਉਹਨਾਂ ਨਾਂ ਨੂੰ ਰੋਜਗਾਰ ਮਿਲ ਸਕੇ ਕਿਉਂਕਿ  ਪੇਂਡੂ ਇਲਾਕਿਅਵਿੱਚ ਮਗਨਰੇਗਾ ਸਕੀਮ ਅਧੀਨ ਵਿਕਾਸ ਦੇ ਕੰਮ ਵੱਡੀ ਪੱਧਰ ´ਤੇ ਕਰਵਾਏ ਗਏ ਹਨ ਤੇ ਜਿਸ ਵਿੱਚ ਕਾਮਿਆਂ  ਦਾ ਬਹੁਤ ਵੱਡਾ ਸਹਿਯੋਗ ਹੈ।ਇਸ ਮੌਕੇ ਬੀਬੀ ਕਸ਼ਮੀਰ ਕੌਰ ਸਰਪੰਚ,ਮੇਹਟ ਮਨਜੀਤ ਕੌਰ,ਪੂਨਮ,ਗੁਰਬਖਸ਼ ਕੌਰ,ਰਾਮ ਆਸਰਾ,ਕੁਸ਼ੱਲਿਆ ਦੇਵੀ,ਦਲਵੀਰ ਕੌਰ,ਬਿੰਦਰ,ਸੰਤੋਸ਼ ਕੁਮਾਰੀ,ਊਸ਼ਾ ਰਾਣੀ,ਆਸ਼ਾ ਰਾਣੀ ਅਤੇ ਹਸੀਨ...

ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮਿਲੇ ਸੰਤੋਸ਼ ਕੁਮਾਰ ਗੋਗੀ

* ਪ੍ਰਾਈਵੇਟ ਸਕੂਲਾਂ ਦੀ ਜਿਆਦਤੀ ਦੇ ਮੁੱਦੇ ‘ਤੇ ਕੀਤੀ ਚਰਚਾ ਫਗਵਾੜਾ 22 ਅਪ੍ਰੈਲ ( ਆਰ.ਡੀ.ਰਾਮਾ ) -  ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ (ਐਸ.ਸੀ. ਵਿੰਗ) ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬ ਦੇ ਸਿੱਖਿਆ ਤੇ ਖੇਡ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੇਅਰ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਸਿੱਖਿਆ ਮੰਤਰੀ ਨੂੰ ਜਿਲ੍ਹਾ ਕਪੂਰਥਲਾ ਦੇ ਪ੍ਰਾਈਵੇਟ ਸਕੂਲਾਂ ਬਾਰੇ ਬੱਚਿਆਂ ਦੇ ਮਾਪਿਆਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨਾਲ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਲਾਨਾ ਖਰਚੇ ਅਤੇ ਦਾਖਲਾ ਫੀਸ ਦੇ ਨਾਮ ਤੇ ਮਾਪਿਆਂ ਤੋਂ ਨਿਜੀ ਸਕੂਲਾਂ ਵਲੋਂ ਬਹੁਤ ਜਿਆਦਾ ਵਸੂਲੀ ਕੀਤੀ ਜਾ ਰਹੀ ਹੈ। ਜੇਕਰ ਕੋਈ ਮਾਂ-ਬਾਪ ਬੱਚੇ ਦਾ ਸਕੂਲ ਬਦਲਣਾ ਚਾਹੁੰਦੇ ਹਨ ਤਾਂ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਵਿਚ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਲੋੜੀਂਦੇ ਸਟਾਫ ਦੀ ਕਮੀ ਅਤੇ ਹੋਰ ਮੁਢਲੀਆਂ ਸਹੂਲਤਾ ਦੀ ਘਾਟ ਬਾਰੇ ਵੀ ਜਾਣੂ ਕਰਵਾਇਆ ਗਿਆ। ਸੰਤੋਸ਼ ਕੁਮਾਰ ਗੋਗੀ ਨੇ ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਬੇਨਤੀ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਮਹਿੰਗੀਆਂ ਕਿਤਾਬਾਂ ਦੀ ਜਗ੍ਹਾ ਐਨ.ਸੀ.ਈ.ਆਰ.ਟੀ. ਵਲੋਂ ਤਿਆਰ ਕੀਤੀਆਂ ਕਿਤਾਬਾਂ ਪੜ੍ਹਾਉਣ ਵਲ ਜੋਰ ਦਿੱਤਾ ਜਾਵੇ। ਕਿਉਂਕਿ ਇਹ ਕਿਤ...

ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵਲੋਂ ਵੱਡੇ ਪੱਧਰ ਤੇ ਧੋਖਾਧੜੀ (ਇਟਲੀ "ਚ ਭਾਰਤੀ ਦੂਤਾਵਾਸ ਨੂੰ ਭੇਜੀ ਦਰਖਾਸਤ)

      ਨਵਾਂਸ਼ਹਿਰ  22 ਅ੍ਰਪੈਲ  (ਆਰ.ਡੀ.ਰਾਮਾ)              ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵੱਲੋਂ ਹਰਬਿੰਦਰ ਸਿੰਘ ਨੂੰ ਲਾਤੀਨਾ (ਇਟਲੀ) ਵਿਚ ਭੇਜੇ ਗਏ ਕੋਰੀਅਰ ਵਿੱਚ ਵੱਡੇ ਪੱਧਰ ਤੇ ਧੋਖਾਧੜੀ ਦਾ ਮਾਮਲਾ ਸਾਮਣੇ ਆਇਆ ਹੈ. ਹਰਬਿੰਦਰ ਸਿੰਘ ਵਲੋਂ ਪ੍ਰਦਾਨ ਕਰਵਾਈ ਜਾਣਕਾਰੀ ਮੁਤਾਬਕ ਅਤੇ ਪ੍ਰੈਸ ਨੂੰ ਭੇਜੇ ਗਏ ਸਬੂਤਾਂ ਦੇ ਅਧਾਰ ‘ਤੇ 14 ਫਰਵਰੀ 2022 ਨੂੰ ਉਹਨਾਂ ਵਲੋਂ ਤਕਰੀਬਨ 225 ਕਿਲੋ ਭਾਰ ਇਟਲੀ ਭੇਜਣ ਲਈ ਦਿੱਤਾ ਗਿਆ ਸੀ , ਜਿਸ ਦੀਆਂ 4 ਰਸੀਦਾਂ 24 ਫ਼ਰਵਰੀ 2022 ਅਤੇ 5 ਰਸੀਦਾਂ 28 ਫ਼ਰਵਰੀ 2022 ਨੂੰ ਕੀਤੀਆਂ ਗਈਆਂ ਜਿਨ੍ਹਾਂ ‘ਤੇ ਟਰੈਕਿੰਗ ਨੰਬਰ ਦਿੱਲੀ ਦੀ ਇਕ ਕੰਪਨੀ ਦਾ ਦਿਤਾ ਗਿਆ ਸੀ, ਜਿਨ੍ਹਾਂ ਦੇ ਜਰੀਏ ਦੇਸ਼ਾਂ ਵਿਦੇਸ਼ਾਂ ਨੂੰ ਕੋਰੀਅਰ ਭੇਜਣ ਦਾ ਕੰਮ ਭਾਰਤ ਬੇਦੀ ਕਰਦੇ ਹਨ. ਹਰਬਿੰਦਰ ਸਿੰਘ ਮੁਤਾਬਕ ਉਹ 10 ਮਾਰਚ ਤੱਕ ਬੇਦੀ ਵਲੋਂ ਦਿਤੇ ਟਰੈਕਿੰਗ ਨੰਬਰ ਨੂੰ ਟਰੈਕ ਕਰਦੇ ਰਹੇ, ਪਰ ਉਹ ਸਬ ਟਰੈਕਿੰਗ ਨੰਬਰ ਗ਼ਲਤ ਹੋਣ ਅਤੇ ਨਾ ਮੌਜੂਦ ਹੋਣ ਦਾ ਸੰਦੇਸ਼ ਦਿੰਦੇ ਰਹੇ. ਬੇਦੀ ਨੇ ਟੈਲੀਫੋਨ ਚੁੱਕਣਾ ਬੰਦ ਕਰ ਦਿੱਤਾ। ਜਿਸ ਉਪਰੰਤ ਹਰਬਿੰਦਰ ਸਿੰਘ ਨੇ ਆਪਣੇ ਇਕ ਪੁਰਾਣੇ ਦੋਸਤ ਜੋ ਫਗਵਾੜਾ ਵਿਚ ਹੀ ਮਸ਼ਹੂਰ ਟ੍ਰੇਵਲ ਏਜੰਸੀ ਦਾ ਕੰਮ ਕਰਦੇ ਹਨ, ਨੂੰ ਬੇਨਤੀ ਕੀਤੀ ਕਿ ਮੇਰੀ ਮੁਸ਼ਕਲ ਦਾ ਹੱਲ ਕੱਢਿਆ ਜਾਵੇ। ਇਸ ਉਪਰੰਤ ਟ੍ਰੇਵਲ ਏਜੰਸੀ ਵਾਲੇ ਵੀਰ ਨੇ...

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਹੁਸ਼ਿਆਰਪੁਰ, 22 ਅਪ੍ਰੈਲ: ਸੰਦੀਪ ਡਰੋਲੀ    ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤਹਿਤ ਫੌਜਦਾਰੀ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੈਰ-ਕਾਨੂੰਨੀ ਹੁੱਕਾ ਬਾਰ ਚਲਾਉਣ ’ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ। ਜਾਰੀ ਹੁਕਮ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਹੁੱਕਾ ਬਾਰ ਅੰਦਰ ਤੰਬਾਕੂ, ਸਿਗਰਟ ਅਤੇ ਮੁਨੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਕਾਫੀ ਘਾਤਕ ਸਿੱਧ ਹੁੰਦਾ ਹੈ ਅਤੇ ਸਮਾਜ ਵਿਚ ਵੀ ਮਾੜਾ ਅਸਰ ਪੈਂਦਾ ਹੈ।   ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਪੋਲਟਰੀ ਫਾਰਮਾਂ/ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਘਰੇਲੂ ਨੌਕਰ ਰੱਖਣ ਵਾਲਿਆਂ ਦੇ ਨਾਮ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ਼) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਲਿਖ ਕੇ ਰੱਖਣ। ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਸਬੰਧਤ ਥਾ...

ਇਸ਼ਕ ਚ ਅੰਨੇ ਪ੍ਰੇਮੀ ਜੋੜੇ ਵਲੋੰ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ

ਕਪੂਰਥਲਾ /ਜਲੰਧਰ 22ਅਪ੍ਰੈਲ  (ਆਰ.ਡੀ.ਰਾਮਾ) ਇਥੋ ਦੇ ਨਜਦੀਕੀ ਪਿੰਡ  ਧਾਲੀਵਾਲ ਦੋਨਾ ਵਿਖੇ ਇੱਕ ਪ੍ਰੇਮੀ ਜੋੜੇ ਵਲੋ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਕੇਸ ਦੀ ਜਾਂਚ ਕਰ ਰਹੇ  ਸਿਟੀ ਪੁਲਿਸ ਕਪੂਰਥਲਾ ਦੇ ਜਾਂਚ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ   19 ਸਾਲਾ ਨੌਜਵਾਨ ਅਰਮਾਨ ਵਾਸੀ ਮਹੁੱਲਾ ਮਹਿਤਾਬ ਗੜ੍ਹ ਤੇ ਰਮਨ ਦੀਪ (32)  ਪਿੰਡ ਮੱਲੀਆਂ ਖੁਰਦ ਰਹਿਣ ਵਾਲੀ ਦਾ ਵਿਆਹ   ਪਿੰਡ ਧਾਲੀਵਾਲ ਦੋਨਾਂ ਵਿਖੇ ਹੋਇਆ ਸੀ  ਜਿਸ ਦਾ ਇੱਕ ਸੱਤ ਸਾਲ ਦਾ ਲੜਕਾ ਹੈ ਜਿਸ ਨੂੰ ਮੁਹੱਲਾ ਮਹਿਤਾਬ ਗੜ ਦੇ ਰਹਿਣ ਵਾਲੇ ਅਰਮਾਨ (19) ਨਾਲ ਇਸ਼ਕ ਚੱਲ ਰਿਹਾ ਸੀ ਉਕਤ ਪ੍ਰੇਮੀ ਜੋੜੇ   ਵਲੋ   ਬੁੱਧਵਾਰ ਨੂੰ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਨੇੜੇ ਕੋਈ  ਜ਼ਹਿਰੀਲੀ ਵਸਤੂ ਨਿਗਲ ਲਈ। ਜਦੋਂ ਦਵਾਈ ਦਾ ਅਸਰ ਹੋਇਆ ਤਾਂ ਦੋਵੇਂ ਤੜਫੜ ਲੱਗੇ। ਰਾਹਗੀਰਾਂ ਨੇ ਨੌਜਵਾਨ ਨੂੰ ਪਛਾਣ  ਲਿਆ ਤੇ ਉਸ ਦੇ ਪਿਤਾ ਨੂੰ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰ ਨੇ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਅੰਮਿ੍ਤਸਰ ਰੈਫਰ ਕਰ ਦਿੱਤਾ। ਇਲਾਜ ਦੌਰਾਨ ਦੋਵਾਂ ਦੀ ਮੌਤ  ਹੋ ਗਈ  ਸਿਵਲ ਹਸਪਤਾਲ ਅਮ੍ਰਿੰਤਸਰ ਦੀ ਸੂਚਨਾ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਲਾਸ਼ਾਂ...

23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ

23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ:- ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ) ਵਿਸ਼ਵ ਪੱਧਰ 'ਤੇ ਅਲੱਗ-ਅਲੱਗ ਦਿਹਾੜੇ ਮਨਾਉਣ ਦੀ ਰਵਾਇਤ ਵਿੱਚ ਸਭ ਤੋਂ ਖ਼ੂਬਸੂਰਤ ਦਿਹਾੜਿਆਂ ਦੀ ਜਦੋਂ ਗੱਲ ਕੀਤੀ ਜਾਵੇਗੀ ਤਾਂ ਪਹਿਲ ਦੇ ਆਧਾਰ 'ਤੇ ਵਿਸ਼ਵ ਕਿਤਾਬ ਦਿਹਾੜੇ ਦਾ ਜ਼ਿਕਰ ਕਰਨਾ ਬਣਦਾ ਹੀ ਹੈ। ਵਿਸ਼ਵ ਪੁਸਤਕ ਦਿਹਾੜਾ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ ਪਹਿਲਾ ਪੁਸਤਕ ਦਿਹਾੜਾ ਸਾਲ 1995 ਨੂੰ ਮਨਾਇਆ ਗਿਆ ਸੀ। ਇਸ ਦਿਹਾੜੇ ਦੀ ਤਰੀਕ ਬੜੀ ਹੀ ਸੋਚ ਸਮਝ ਕੇ ਰੱਖੀ ਗਈ ਹੈ। ਇਹ ਵਿਚਾਰ ਇਕ ਲੇਖਕ ਵੀ.ਸੀ. ਐਂਡਰਸ ਨੇ ਦਿੱਤਾ ਸੀ ਕਿ ਇਸ ਦਿਹਾੜੇ ਨੂੰ ਮਿਗੈਲ ਦੀ ਸਰਵਾਂਤੇਸ (23 ਅਪ੍ਰੈਲ, 1616) ਦੀ ਬਰਸੀ ਦੇ ਤੌਰ 'ਤੇ ਮਨਾਇਆ ਜਾਵੇ। ਕਿਉਂਕਿ ਇਸ ਮਹਾਨ ਲੇਖਕ ਦੀ ਮੌਤ 23 ਅਪ੍ਰੈਲ ਦੇ ਦਿਨ ਹੋਈ ਸੀ। ਇਹ ਇਕ ਮਹਾਨ ਸਪੇਨੀ ਲੇਖਕ ਅਤੇ ਨਾਵਲਕਾਰ ਸੀ। ਉਸ ਨੂੰ 'ਹਾਜ਼ਰ ਜਵਾਬੀ ਦਾ ਸ਼ਹਿਜ਼ਾਦਾ' ਵੀ ਆਖਿਆ ਜਾਂਦਾ ਸੀ। ਇਸ ਤਰ੍ਹਾਂ ਇਸ ਦਿਨ ਵਿਸ਼ਵ ਪੱਧਰ ਦੇ ਬਹੁਤ ਬਾਰੇ ਲੇਖਕਾਂ ਅਤੇ ਵਿਦਵਾਨਾਂ ਦੇ ਜਨਮ ਦਿਨ ਅਤੇ ਬਰਸੀ ਵੀ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਮਹਾਨ ਵਿਅਕਤੀਆਂ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ...

ਹਿੰਦ ਦੀ ਚਾਦਰ ਅਤੇ ਦਇਆ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ

ਹਿੰਦ ਦੀ ਚਾਦਰ ਅਤੇ ਦਇਆ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ —- ਜਨਮ ਅਤੇ ਮਾਤਾ ਪਿਤਾ—ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ ਸੰਮਤ 1678 ਮੁਤਾਬਕ (1 ਅਪ੍ਰੈਲ 1621 )ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ। ਗੁਰੀ ਜੀ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ।  ਬਚਪਨ ਦਾ ਨਾਮ—ਗੁਰੂ ਜੀ ਦੇ  ਬਚਪਨ ਦਾ ਨਾਮ ਤਿਆਗ ਮੱਲ ਸੀ। 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਇਨ੍ਹਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਜਿਸਦਾ ਅਰਥ ਤਲਵਾਰ ਦਾ ਧਨੀ ਹੈ। ਭੈਣ ਭਰਾ—ਗੁਰੂ ਜੀ ਦੇ ਭਰਾ ਬਾਬਾ ਗੁਰਦਿੱਤਾ ਜੀ ,ਬਾਬਾ ਸੂਰਜ ਮੱਲ ,ਬਾਬਾ ਅਟੱਲ ਰਾਏ ਅਤੇ ਭੈਣ ਬੀਬੀ ਵੀਰੋ ਜੀ ਹਨ।  ਵਿਆਹ ਤੇ ਸੰਤਾਨ —ਗੁਰੂ ਜੀ ਦਾ ਵਿਆਹ ਲਖਨੋਰੀ ਪਿੰਡ ਦੇ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ 1634 ਨੰ ਹੋਇਆ ਆਪ ਜੀ ਨੂੰ ਵਿਆਹ ਤੋ 32 ਸਾਲ ਮਗਰੋ ਪੁੱਤਰ ਦੀ ਦਾਤ ਪ੍ਰਾਪਤ ਹੋਈ  ਨਿਮਰਤਾ ਦੇ ਪੁੰਜ = ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਦੇ ਪੁੰਜ ਤੇ ਮਨ ਨੀਵਾਂ ਤੇ ਮਤ ਉਚੀ ਦੇ ਧਾਰਨੀ ਸਨ ਇਤਿਹਾਸ ਮੁਤਾਬਕ...

ਸੀ.ਐਚ.ਸੀ. ਮੰਡ ਭੰਡੇਰ ’ਚ ਆਯੋਜਿਤ ਸਿਹਤ ਮੇਲੇ ’ਚ 30 ਪਿੰਡਾਂ ਦੇ 400 ਤੋਂ ਵੱਧ ਲੋਕਾਂ ਨੇ ਉਠਾਇਆ ਲਾਭ

ਸੀ.ਐਚ.ਸੀ. ਮੰਡ ਭੰਡੇਰ ’ਚ ਆਯੋਜਿਤ ਸਿਹਤ ਮੇਲੇ ’ਚ 30 ਪਿੰਡਾਂ ਦੇ 400 ਤੋਂ ਵੱਧ ਲੋਕਾਂ ਨੇ ਉਠਾਇਆ ਲਾਭ -ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਜ਼ਿਲ੍ਹੇ ਦੇ ਸਾਰੇ ਹੈਲਥ ਬਲਾਕਾਂ ’ਚ 22 ਅਪ੍ਰੈਲ ਤੱਕ ਲਗਾਏ ਜਾਣਗੇ ਸਿਹਤ ਮੇਲੇ : ਸਿਵਲ ਸਰਜਨ -ਕਿਹਾ, ਸਿਹਤ ਮੇਲਿਆਂ ’ਚ ਇਕ ਹੀ ਛੱਤ ਹੇਠਾਂ ਮਾਹਿਰ ਡਾਕਟਰਾਂ ਵਲੋਂ ਕੀਤਾ ਜਾ ਰਿਹੈ ਮੁਫ਼ਤ ਚੈਕਅਪ, ਟੈਸਟ, ਦਵਾਈਆਂ ਤੇ ਕਾਊਂਸਲਿੰਗ ਦੀਆਂ ਸੇਵਾਵਾਂ -ਸੀ.ਐਚ.ਸੀ. ਭੂੰਗਾ ਤੇ ਬੁਢਾਬੜ ’ਚ 19 ਨੂੰ ਲੱਗੇਗਾ ਬਲਾਕ ਪੱਧਰੀ ਸਿਹਤ ਮੇਲਾ ਹੁਸ਼ਿਆਰਪੁਰ, 18 ਅਪ੍ਰੈਲ: ਸੰਦੀਪ ਡਰੋਲੀ  ਸਿਹਤ ਵਿਭਾਗ ਪੰਜਾਬ ਵਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ 18 ਤੋਂ 22 ਅਪ੍ਰੈਲ ਤੱਕ ਜ਼ਿਲ੍ਹੇ ਦੇ ਸਾਰੇ ਹੈਲਥ ਬਲਾਕਾਂ ਵਿਚ ਬਲਾਕ ਪੱਧਰੀ ਸਿਹਤ ਮੇਲਿਆਂ ਦੀ ਕੜੀ ਵਿਚ ਅੱਜ ਸਿਵਲ ਸਰਜਨ ਡਾ. ਪਰਮਿੰਦਰ ਕੌਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਸ.ਪੀ. ਸਿੰਘ (ਇੰਚਾਰਜ ਸੀ.ਐਚ.ਸੀ. ਮੰਡ ਭੰਡੇਰ) ਦੀ ਪ੍ਰਧਾਨਗੀ ਵਿਚ ਸੀ.ਐਚ.ਸੀ. ਮੰਡ ਭੰਡੇਰ ਵਿਖੇ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਲੋਕਾਂ ਨੂੰ ਬੁਨਿਆਦੀ ਅਤੇ ਬੇਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਅਤੇ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਪ੍ਰਤੀ ਜਾਗਰੂਕ ਤੇ ਬਚਾਅ ਸਬੰਧੀ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿਹਤ ਮੇਲੇ ਵਿਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਪਰਮਿੰ...